ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਿਰ ਬਾਂਦਰ ਦਾ ਲਾਇਆ
ਜਿਹੜਾ ਮੇਰੀ ਬਾਤ ਨੀ ਬੁੱਝੂ
ਖੋਤਾ ਉਸ ਦਾ ਤਾਇਆ

(ਉੱਲੂ)

ਨਿਓਲੇ ਦਾ ਰੰਗ ਵੀ ਇਸੇ ਤਰ੍ਹਾਂ ਹੈ:-

ਅਰਨ ਸਹੇ ਦੇ
ਬਰਨ ਸਹੇ ਦੇ
ਅੱਖ ਚਿੜੇ ਦੀ
ਪੂਛ ਕੁਤੇ ਦੀ
ਮੂੰਹ ਬਾਂਦਰ ਦਾ ਲਾਇਆ
ਦੇਖੋ ਮਹਾਰਾਜ ਨੇ
ਕਿਹਾ ਸਾਂਗ ਰਚਾਇਆ

(ਨਿਓਲਾ)

ਅਖ ਚਿੜੀ ਦੀ
ਪੂੰਛ ਕੁਤੇ ਦੀ
ਮੂੰਹ ਬਾਂਦਰ ਦਾ ਲਾਇਆ
ਦੇਖੋ ਮਹਾਰਾਜ ਨੇ
ਕੀ ਜਨੌਰ ਬਣਾਇਆ

(ਨਿਓਲਾ)

ਖੇਤਾਂ ਵਿਚ ਮੱਝਾਂ ਚਾਰਦਾ ਪਾਲੀ ਇਕ ਹਰਨ ਮਗਰ ਦੋ ਕੁੱਤੇ ਲੱਗੇ ਵੇਖਦਾ ਹੈ। ਉਨ੍ਹਾਂ ਬਾਰੇ ਝਟ ਬੁਝਾਰਤ ਨੂੰ ਜਨਮ ਦੇ ਦੇਂਦਾ ਹੈ:-

ਬਾਰਾਂ ਪੱਗ ਛੇ ਢੋਹਣੀਆਂ
ਤਿਨ ਸੀਸ ਦੋ ਸੀਂਗ

67/ ਲੋਕ ਬੁਝਾਰਤਾਂ