ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਥੀ ਪੰਜਾਬ ਦੇ ਪਿੰਡਾਂ ਵਿਚ ਬਹੁਤ ਘੱਟ ਵੇਖਣ ਵਿਚ ਆਉਂਦੇ ਹਨ। ਪੰਜਾਬ ਦੀਆਂ ਕੁਝ ਕੁ ਰਿਆਸਤਾਂ ਦੇ ਰਾਜਿਆਂ ਪਾਸ ਹਾਥੀ ਹੋਇਆ ਕਰਦੇ ਸਨ। ਜਿਨ੍ਹਾਂ ਨੂੰ ਬਹੁਤ ਘੱਟ ਲੋਕੀ ਵੇਖਦੇ ਸਨ ਜਾਂ ਕਦੀ ਕਦਾਈਂ ਪੰਜਾਬ ਤੋਂ ਬਾਹਰੋਂ ਮੰਗਣ ਵਾਲੇ ਸਾਧ ਮਰੀਅਲ ਜਹੇ ਹਾਥੀ ਲੈ ਕੇ ਪਿੰਡਾਂ ਵਿਚ ਆ ਜਾਇਆ ਕਰਦੇ ਹਨ। ਕਿਸੇ ਨੇ ਹਾਥੀ ਨੂੰ ਪਹਿਲੀ ਵਾਰੀ ਤਕਿਆ ਅਤੇ ਓਹਦੇ ਬਾਰੇ ਬੁਝਾਰਤ ਘੜ ਲਈ:-

ਦੋ ਸਿੰਗ ਹਿਲਦੇ ਜਾਣ
ਦੋ ਪੱਖੇ ਝਲਦੇ ਜਾਣ
ਚਾਰ ਥੰਮ ਤੁਰਦੇ ਜਾਣ
ਅੱਗੇ ਸੱਪ ਮੇਹਲਦਾ ਜਾਵੇ

(ਹਾਥੀ)

69/ ਲੋਕ ਬੁਝਾਰਤਾਂ