ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖੀ ਸਰੀਰ ਦੇ ਹੋਰ ਅੰਗ ਬਾਰੇ ਕੋਈ ਬੁਝਾਰਤ ਨਹੀਂ ਮਿਲਦੀ। ਹਾਂ ਅੰਗੂਠੇ ਬਾਰੇ ਇਕ ਬੁਝਾਰਤ ਮਿਲਦੀ ਹੈ:-

ਅੰਗੂਠਾ ਰੋਸ ਪ੍ਰਗਟ ਕਰਦਾ ਹੈ ਕਿ ਮੇਰਾ ਤਾਂ ਹੱਥ ਵਿਚ ਪੰਜਵਾਂ ਹਿੱਸਾ ਹੈ ਪਰ ਮੈਨੂੰ ਅੱਧ ਵਿਚ ਕੰਮ ਕਰਨਾ ਪੈਂਦਾ ਹੈ। ਜਦ ਇਹ ਬੁਝਾਰਤ ਪਾਈ ਜਾਂਦੀ ਹੈ ਤਾਂ ਬੱਚਿਆਂ ਦੀ ਦੁਨੀਆਂ ਵਿਚ ਹਾਸਾ ਖਿਲਰ ਜਾਂਦਾ ਹੈ:-

ਅੰਮਾਂ ਅੰਮਾਂ ਮੈਂ ਜਾਨਾ
ਪੰਜਵਾਂ ਮੇਰਾ ਹਿੱਸਾ
ਮੈਂ ਅੱਧ 'ਚ ਕਮਾਨਾਂ

74/ ਲੋਕ ਬੁਝਾਰਤਾਂ