ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ

ਚਾਰ ਤੇਰੇ ਪਾਵੇ
ਤੂੰ ਪਲੰਘ ਏਂ
ਅੱਠ ਤੇਰੀਆਂ ਗੋਪੀਆਂ
ਤੂੰ ਕਾਹਨ ਏਂ
ਸੋਲਾਂ ਤੇਰੇ ਚੇਲੇ
ਤੂੰ ਸੰਤ ਏਂ

ਚਵਾਨੀਆਂ ਨੂੰ ਪਾਵੇ ਦੁਆਨੀਆਂ ਨੂੰ ਗੋਪੀਆਂ ਅਤੇ ਆਨਿਆਂ ਨੂੰ ਚੇਲਿਆਂ ਦਾ ਨਾਂ ਦਿੱਤਾ ਗਿਆ ਹੈ ਇਸੇ ਪ੍ਰਕਾਰ ਦੀ ਇੱਕ ਹੋਰ ਵੀ ਬੁਝਾਰਤ ਹੈ:-

ਅੱਠ ਮੇਰੀਆਂ ਰਾਣੀਆਂ
ਮੈਂ ਰਾਜਾ ਵੀ ਨਹੀਂ
ਸੋਲਾਂ ਮੇਰੇ ਚੇਲੇ
ਮੈਂ ਗੁਰੂ ਵੀ ਨਹੀਂ
(ਰੁਪਿਆ)

ਚਾਂਦੀ ਦਾ ਰੁਪਿਆ ਹੁੰਦਾ ਵੀ ਤਾਂ ਦੁੱਧ ਹੀ ਏ:-

ਰੜੇ ਮੈਦਾਨ ਵਿਚ
ਦੁਧ ਦਾ ਛਿੱਟਾ
(ਚਾਂਦੀ ਦਾ ਰੁਪਿਆ)

ਦੀਵਾ ਵੀ ਤਾਂ ਅਨਿੱਖੜਵਾਂ ਅੰਗ ਹੈ ਇਕ ਘਰ ਦਾ। ਦੀਵੇ ਦੀ ਥਰਥਰਾਂਦੀ ਲਾਟ ਕਿੰਨੀ ਚੰਗੀ ਲਗਦੀ ਹੈ:-

ਬਾਲ ਦਿਓ
ਤਾਂ ਸਭ ਨੂੰ ਭਾਵੇ

76/ ਲੋਕ ਬੁਝਾਰਤਾਂ