ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਡਾ ਹੋਇਆ
ਕਿਸੇ ਕੰਮ ਨਾ ਆਵੇ

ਬਲਦਾ ਦੀਵਾ ਹੀ ਤਾਂ ਚੰਗਾ ਲਗਦਾ ਹੈ ਹਰ ਕੋਈ ਖੁਸ਼ ਹੁੰਦਾ ਹੈ ਇਸ ਨੂੰ ਤੱਕਕੇ, ਵੱਡਾ ਹੋਣ ਦਾ ਮਤਲਬ ਬੁੱਝੇ ਹੋਏ ਦੀਵੇ ਤੋਂ ਹੈ। ਬੁਝਿਆ ਹੋਇਆ ਦੀਵਾ ਕਿਸੇ ਦੇ ਕੀ ਕੰਮ ਆ ਸਕਦੈ।

ਐਨਾ ਕੁ ਬੇਲੂਆ
ਡੁਬ ਡੁਬ ਕਰਦਾ
ਹੱਸ ਨੀ ਪਿਆਰੀਏ,
ਰੋ ਰੋ ਮਰਦਾ
(ਦੀਵਾ)

ਤੇਲ ਖ਼ਤਮ ਹੋਏ ਤੇ ਦੀਵੇ ਨੇ ਬੁਝ ਹੀ ਜਾਣਾ ਹੋਇਆ ਨਾ:-

ਟੇਬੜੀ ਸੁਕ ਗੀ
ਭੂਟੋ ਮਰ ਗੀ
(ਦੀਵਾ)

ਛੋਟਾ ਜਿਹਾ ਦੀਵਾ ਵੱਡੇ ਸਾਰੇ ਘਰ ਵਿਚ ਚਾਨਣ ਕਰ ਦੇਂਦਾ ਹੈ:-

ਐਤਨੀ ਕ ਟਾਂਡ
ਕੋਠਾ ਭੋ ਦਾ
(ਦੀਵਾ)

ਦੀਵਟ ਤੇ ਪਿਆ ਦੀਵਾ ਇੰਝ ਜਾਪਦੈ ਜਿੱਦਾਂ ਕੋਈ ਕਬੂਤਰ ਬੈਠਾ ਹੋਵੇ:-

ਥੜੇ ਤੇ ਥੜਾ
ਉਤੇ ਲਾਲ ਕਬੂਤਰ ਖੜਾ
(ਦੀਵਾ)

ਦੀਵੇ ਦੇ ਤੇਲ ਪੀਣ ਦਾ ਕਿਹੋ ਜਿਹਾ ਵਰਣਨ ਕੀਤਾ ਹੈ ਕਿਸੇ ਨੇ:-

77/ ਲੋਕ ਬੁਝਾਰਤਾਂ