ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੱਬੀ ਉਹਦੀ ਛਾਂ
ਚਲ ਮੇਰੀ ਬੱਕਰੀ
ਕਲ ਵਾਲੇ ਥਾਂ
(ਚਾਰਪਾਈ)

ਜਿਹੜਾ ਚਾਰਾਪਾਈ ਬਾਰੇ ਗਿਆਨ ਨਹੀਂ ਰਖਦਾ ਉਹ ਨੂੰ ਤਾਂ ਬਾਂਦਰਾਂ ਦਾ ਪੁਤਰ ਸਮਝਿਆ ਜਾਂਦਾ ਹੈ:-

ਅੱਠ ਹੱਡੀਆਂ
ਥੱਬਾ ਆਂਦਰਾਂ ਦਾ
ਜਿਹੜਾ ਮੇਰੀ ਬਾਤ ਨੀ ਬੁੱਝੂ
ਓਹ ਪੁੱਤ ਬਾਂਦਰਾਂ ਦਾ
(ਚਾਰਪਾਈ)

ਜਾਂ

ਚਾਰ ਚਪਾਹੀ
ਚਾਰ ਗੰਨੇ
ਦੋਹਾਂ ਦੇ ਮੂੰਹ 'ਚ
ਦੋ ਦੋ ਥੁੱਨੇ
(ਮੰਜਾ)

ਅਤੇ

ਇਕ ਮੇਰਾ ਭਾਈ ਮੇਘਾ
ਦਿਨੇਂ ਖੜਾ ਰਾਤੀਂ ਟੇਡਾ
(ਮੰਜਾ)

ਜੇ ਟੰਗਣੇ ਨੂੰ ਮੰਜੇ ਦੀ ਮਾਸੀ ਦਾ ਪੁੱਤਰ ਆਖ ਦਿੱਤਾ ਜਾਵੇ ਤਾਂ ਇਹ ਕਹਿਣ ਵਿਚ ਕੋਈ ਗਲਤੀ ਨਹੀਂ ਹੋਵੇਗੀ। ਜਿਹੜੇ ਬਿਸਤਰੇ ਰਾਤੀਂ ਮੰਜਿਆਂ ਉੱਤੇ ਬਛਾਏ ਜਾਂਦੇ ਹਨ ਦਿਨ ਵੇਲੇ ਇਸੇ ਟੰਗਣੇ ਦੀ ਪਿਠ ਉਪਰ ਲੱਦੇ ਜਾਂਦੇ

79/ ਲੋਕ ਬੁਝਾਰਤਾਂ