ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਰਾਤੀਂ ਟੰਗਣੇ ਤੋਂ ਬਿਸਤਰੇ ਆਦਿ ਚੁੱਕਣ ਲਗਿਆਂ ਕਿਸੇ ਨੂੰ ਇਹਦੇ ਬਾਰੇ ਵੀ ਬੁਝਾਰਤ ਸੁੱਝ ਗਈ:-

ਇਕ ਮੇਰਾ ਭਾਈ ਖਿਆਲੀ
ਦਿਨ ਨੂੰ ਭਰਿਆ
ਰਾਤ ਨੂੰ ਖਾਲੀ
(ਟੰਗਣਾ)

ਤਵਾ ਤੇ ਚੁੱਲ੍ਹਾ ਵੀ ਅੱਖੋਂ ਉਹਲੇ ਨਹੀਂ ਕੀਤੇ ਜਾ ਸਕਦੇ। ਕੋਈ ਰੋਟੀ ਪਕਾਂਦੀ ਪਕਾਂਦੀ ਹੋਈ ਬੁਝਾਰਤ ਘੜ ਲੈਂਦੀ ਹੈ:-

ਹੇਠਾਂ ਮਿੱਟੀ ਦਾ ਮਟੁੰਨ
ਉੱਤੇ ਲੋਹੇ ਦਾ ਘਸੁੰਨ
ਉੱਤੇ ਗੁਦ ਗੁਦੀਆ
(ਚੁੱਲ੍ਹੇ ਤੇ ਤਵਾ, ਤਵੇ ਤੇ ਰੋਟੀ)

ਆਟਾ ਛਾਨਣ ਵਾਲੀ ਛਾਨਣੀ ਬਾਰੇ ਵੀ ਕਈ ਇਕ ਬੁਝਾਰਤਾਂ ਹਨ:-

ਕੰਮ ਕਰਦੀ ਨੂੰ
ਕਿਉਂ ਮਾਰਦੀ
(ਛਾਨਣੀ)

ਜਦੋਂ ਆਟਾ ਛਾਣਿਆ ਜਾਂਦਾ ਹੈ ਤਾਂ ਛਾਨਣੀ ਦੋਨਾਂ ਹੱਥਾਂ ਦੇ ਵਿਚਕਾਰ ਬੁੜਕਾਈ ਜਾਂਦੀ ਹੈ। ਇਸ ਤਰ੍ਹਾਂ ਛਾਨਣੀ ਨੂੰ ਥਪਕੀਆਂ ਲਗਦੀਆਂ ਹਨ:-

ਟੋਏ ਟੋਏ ਬਖਾਰੇ
ਜੀਹਦਾ ਮੈਂ ਕੰਮ ਸਵਾਰਾਂ
ਉਹੀ ਮੈਨੂੰ ਮਾਰੇ
(ਛਾਨਣੀ)

ਆਟਾ ਪੀਸਣ ਦੀਆਂ ਮਸ਼ੀਨ ਚੱਕੀਆਂ ਬਣਨ ਤੋਂ ਪਹਿਲਾਂ ਆਟਾ ਹੱਥ ਚੱਕੀਆਂ ਨਾਲ ਹੀ ਪੀਸਿਆ ਜਾਂਦਾ ਸੀ ਜਾਂ ਕਿਤੇ ਕਿਤੇ ਖਰਾਸ ਲੱਗੇ ਹੁੰਦੇ

80/ ਲੋਕ ਬੁਝਾਰਤਾਂ