ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਆਟਾ ਪੀਸਣ ਤੋਂ ਮਰਦ ਆਜ਼ਾਦ ਸਨ। ਮਜ਼ਲੂਮ ਇਸਤਰੀਆਂ ਨੂੰ ਹੱਥ ਚੱਕੀਆਂ ਨਾਲ ਹੀ ਆਟਾ ਪੀਸਣ ਲਈ ਘੋਲ ਕਰਨਾ ਪੈਂਦਾ ਸੀ। ਇਨ੍ਹਾਂ ਹੱਥ ਚੱਕੀਆਂ ਬਾਰੇ ਵੀ ਔਰਤਾਂ ਨੇ ਬੁਝਾਰਤਾਂ ਘੜ ਲਈਆਂ:-

ਤੇਰੀ ਮਾਂ
ਦੋ ਮੱਲਾਂ ਨਾਲ ਘੁਲਦੀ ਏ
(ਚੱਕੀ)

ਜਾਂ

ਤੇਰੀ ਮਾਂ ਨਾਲ
ਮੱਲਾ ਘੁਲੇ
(ਚੱਕੀ)

ਅਤੇ

ਨਿੱਕੀ ਜਹੀ ਛੋਕਰੀ
ਜੋ ਫਿਰਦੀ ਰਹਿੰਦੀ
ਮਣਾਂ ਮੂੰਹੀ ਖਾਂਵਦੀ
ਪਰ ਕਿਰਦੀ ਰਹਿੰਦੀ
(ਚੱਕੀ)

ਹੋਰ

ਹਥ ਕ ਲੰਬੀ
ਹਥ 'ਕ ਚੌੜੀ
ਦੇਖੋ ਪੰਚੋ
ਕਹੀ ਕ ਦੌੜੀ
(ਚੱਕੀ)

ਜਾਂ

81/ ਲੋਕ ਬੁਝਾਰਤਾਂ