ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰੋਂ ਆਇਆ
ਬਾਬਾ ਲੋਧੀ,
ਛੇ ਟੰਗਾਂ
ਸਤਵੀਂ ਬੋਦੀ
(ਤੱਕੜੀ)

ਤੱਕੜੀ ਦੇ ਦੋ ਛਾਬੜਿਆਂ ਦੀਆਂ ਤਿੰਨ ਤਿੰਨ ਲੜੀਆਂ ਹੁੰਦੀਆਂ ਹਨ ਅਤੇ ਡੰਡੀ ਉਤੇ ਸਤਵੀਂ ਕਪੜੇ ਆਦਿ ਦੀ ਹੱਥੀ ਹੋਇਆ ਕਰਦੀ ਹੈ:-

ਬਾਹਰੋਂ ਆਈ
ਭੀੜ ਪੱਖ
ਛੇ ਟੰਗਾਂ
ਇਕੋ ਅੱਖ
(ਤੱਕੜੀ)

ਜਾਂ

ਦੋ ਬਾਹਮਣਾਂ ਦੀ
ਇੱਕੋ ਬੋਦੀ
(ਤੱਕੜੀ)

ਹੋਰ

ਨਾਰੀ ਨਾਰੀ ਨਾਰੀ
ਦੋ ਘਗਰੇ ਪਾਵੇ
ਛੇ ਲਮਕਾਵੇ ਨਾਲੇ
ਨੱਕ ਬੰਨ੍ਹ ਕੇ ਬੈਠੀ ਸ਼ਰਮਾਵੇ
ਫੇਰ ਕਹਾਵੇ ਨਾਰੀ
(ਤੱਕੜੀ)

ਸਾਗ ਵਾਲੀ ਤੌੜੀ ਵਿਚ ਪਈ ਕੜਛੀ ਨੂੰ ਤੱਕਕੇ ਕਿਸੇ ਨੇ ਇਸ ਬਾਰੇ

83/ ਲੋਕ ਬੁਝਾਰਤਾਂ