ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰੋਂ ਲਿਆਂਦੀ ਵੱਢਕੇ
ਪਾਰੋਂ ਲਿਆਂਦੀ ਛਿਲਕੇ
ਦੋ ਰੰਨਾਂ ਮਰਗੀਆਂ ਕਿਲ੍ਹਕੇ
(ਉਖਲ਼ੀ ਮੋਹਲ਼ਾ)

ਲਜ ਡੋਲ ਦੇ ਕੰਮ ਦਾ ਵੀ ਕਿੰਨਾ ਸੋਹਣਾ ਵਰਨਣ ਕੀਤਾ ਹੈ ਕਿਸੇ ਨੇ:-

ਮਾਂ ਪਤਲੀ ਪਤੰਗ
ਪੁੱਤ ਸੁਬ ਜਿਹਾ
ਮਾਂ ਗਈ ਨਾਉਣ
ਪੁੱਤ ਡੁਬ ਗਿਆ
(ਲਾਜ ਡੋਲ)

ਪਿੰਡਾਂ ਵਿਚ ਉਠਦਿਆਂ ਸਾਰ ਹੀ ਜ਼ਨਾਨੀਆਂ ਦੁੱਧ ਸੰਭਾਲਦੀਆਂ ਹਨ। ਮਧਾਣੀ ਨਾਲ ਸਿੱਧਾ ਵਾਹ ਪੈਣ ਦੇ ਕਾਰਨ ਬਹੁਤ ਸਾਰੀਆਂ ਬੁਝਾਰਤਾਂ ਜਿਹੜੀਆਂ ਕਿ ਹਾਸ ਰਸ ਦਾ ਸੋਹਣਾ ਨਮੂਨਾ ਹਨ, ਮਿਲਦੀਆਂ ਹਨ:-

ਇਕ ਸੀ ਰੰਨ
ਲੱਕ ਬੰਨ੍ਹਕੇ
ਮੁਕੱਦਮਾ ਲੜਦੀ ਸੀ
(ਮਧਾਣੀ)

ਜਾਂ

ਘੁਮਾਰਾਂ ਵਾਲੀ ਛੱਪੜੀ
ਦਖਾਣੀ ਪਾਇਆ ਗਾਹ
ਗੁਣਾ ਗੁਣਾ ਰੋਲ਼ ਲੈ
ਹੇਠ ਵਗੇ ਦਰਿਆ
(ਚਾਟੀ 'ਚ ਮਧਾਣੀ)

ਅਤੇ

85/ ਲੋਕ ਬੁਝਾਰਤਾਂ