ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਨੀ ਕੁ ਕੁੜੀ ਆਕੇ ਦੀ
ਦਰ ਭੀੜਾ ਬਹੂ ਤਮਾਸ਼ੇ ਦੀ
(ਮਧਾਣੀ)

ਹੋਰ

ਇਕ ਰੰਨ
ਚਾਰ ਕੰਨ
ਲੱਕ ਬੰਨ੍ਹ ਘੁੰਮੋਂ
(ਮਧਾਣੀ)

ਜਾਂ

ਆਲੇ ਦੁਆਲੇ
ਠੀਕਰੀਆਂ ਦਾ ਬਾੜਾ
ਗੱਭੇ ਕਾਠ ਦਾ ਘੁਲਾੜਾ
ਹੇਠਾਂ ਪਾਣੀ ਉੱਤੇ ਗਾਰਾ
(ਮੱਖਣ)

ਅਤੇ

ਥਮਲੇ ਉੱਤੇ ਬੰਗਲਾ ਬਣਾਇਆ
ਜਦ ਆਈ ਦੂਜੀ ਸਵੇਰ
ਥਮਲਾ ਉੱਤੇ ਬੰਗਲਾ ਹੇਠ
(ਮਧਾਣੀ ਦੇ ਫੁੱਲ)

ਮੱਖਣ ਬਾਰੇ ਕਈ ਹੋਰ ਬੁਝਾਰਤਾਂ ਇਸ ਪ੍ਰਕਾਰ ਹਨ:-

ਕੀਹਨੇ ਕੁੰਡਾ ਖੜਕਾਇਆ
ਮੈਂ ਮਾਸੀ ਤੇਰਾ ਤਾਇਆ
ਆਓ ਜੀਜਾ ਜੀ ਬੈਠੇ

86/ ਲੋਕ ਬੁਝਾਰਤਾਂ