ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਂਗਲ ਕੁ ਕੁੜੀ
ਗਜ਼ ਦਾ ਨਾਲਾ
(ਸੂਈ ਧਾਗਾ)

ਅਤੇ

ਤੇਰੀ ਮਾਂ ਭੱਜੀ ਫਿਰੇ
ਮੇਰਾ ਬਾਈ ਦੱਬੀ ਫਿਰੇ
(ਸੂਈ ਧਾਗਾ)

ਹੋਰ

ਇੰਨਾ ਕੁ ਤਿਲੀਅਰ ਤਰਦਾ ਜਾਵੇ
ਗਿਣ ਗਿਣ ਆਂਡੇ ਧਰਦਾ ਜਾਵੇ
(ਸੂਈ ਧਾਗਾ)

ਜਾਂ

ਦੁਬਲੀ ਪਤਲੀ ਗੁਣ ਭਰੀ
ਆਈ ਸੀਸ ਨਵਾਏ
ਸੌ ਨਾਰ ਜਦ ਹੱਥ ਵਿਚ ਆਵੇ
ਵਿਛੜੇ ਦਏ ਮਲਾਏ
(ਸੂਈ)

ਦਰਵਾਜੇ (ਤਖ਼ਤੇ) ਆਦਿ ਨੇ ਵੀ ਆਪਣੀ ਥਾਂ ਬੁਝਾਰਤਾਂ ਵਿਚ ਬਣਾ ਲਈ ਹੈ:-

ਧਰ ਹਿੱਲੇ
ਧਰ ਦਾ ਹਿੱਲੇ ਪੀੜ
ਯਾ ਬੁੱਝੂ ਬਾਦਸ਼ਾਹ
ਯਾ ਬੁੱਝੂ ਵਜ਼ੀਰ
(ਦਰਵਾਜ਼ਾ)

90/ ਲੋਕ ਬੁਝਾਰਤਾਂ