ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ

ਤੂੰ ਚਲ ਮੈਂ ਆਇਆ
(ਦਰਵਾਜ਼ਾ)

ਜਿਥੇ ਹੋਰ ਵਸਤੂਆਂ ਆਪਣੇ ਆਪਣੇ ਕੰਮ ਆਉਂਦੀਆਂ ਹਨ ਓਥੇ ਜਿੰਦਰਾ ਵੀ ਆਪਣੇ ਕੰਮ ਆਉਂਦਾ ਹੈ। ਜਿੰਦਰਾ ਤਾਂ ਘਰ ਦੀ ਰਾਖੀ ਦਾ ਜ਼ੁੰਮੇਵਾਰ ਹੈ:-

ਨਿੱਕਾ ਜਿਹਾ ਕਾਕਾ
ਘਰ ਦਾ ਰਾਖਾ
(ਜਿੰਦਰਾ)

ਜਾਂ

ਅੰਦਰ ਜਾਵਾਂ
ਬਾਹਰ ਜਾਵਾਂ
ਕਾਲੇ ਕੁੱਤੇ ਨੂੰ ਬਹਾਲ ਜਾਵਾਂ
(ਜਿੰਦਰਾ)

ਚੰਦ ਸੂਰਜ ਦੀ ਹੋਈ ਲੜਾਈ
ਮਿਰਚ ਛਡਾਉਣ ਆਈ
(ਜਿੰਦਰਾ ਕੁੰਜੀ)

ਜਾਂ

ਬਾਂਦਰ ਬੈਠਾ ਅੱਧ ਅਸਮਾਨ
ਨਾਲੇ ਮੰਗੇ ਤੀਰ ਕਮਾਨ
ਤੀਰ ਕਮਾਨ ਉਪੜੇ ਨਾ
ਬਾਂਦਰ ਹੇਠਾਂ ਉਤਰੇ ਨਾ
(ਜਿੰਦਰਾ ਕੁੰਜੀ)

ਇਥੇ ਹੀ ਬਸ ਨਹੀਂ ਸਗੋਂ:-

91/ ਲੋਕ ਬੁਝਾਰਤਾਂ