ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਪੂ ਦੇ ਕੰਨ 'ਚ
ਬੇਬੇ ਬੜਗੀ
(ਜਿੰਦਰਾ ਕੁੰਜੀ)

ਕਿਸੇ ਨੇ ਪੰਘੂੜੇ ਤੇ ਹੂਟਾ ਲਿਆ। ਉਸ ਬਾਰੇ ਵੀ ਉਹਨੇ ਇਕ ਅੱਧ ਬੁਝਾਰਤ ਰਚ ਲਈ:-

ਔਂਤਰਿਆਂ ਦੀ ਘੋੜੀ
ਇਕ ਚੜ੍ਹੇ ਤਾਂ ਦੌੜੇ ਨਾਹੀਂ
ਦੋ ਚੜ੍ਹੇ ਤਾਂ ਦੌੜੀ
(ਪੰਘੂੜਾ)

ਵਸੀਅਰ ਕਾਲੇ ਕੇਸ ਸੰਵਾਰਨ ਸਮੇਂ ਕੰਘੀ ਦੀ ਵਰਤੋਂ ਕੀਤੀ ਕਿਸੇ ਨੇ। ਵਰਤੋਂ ਸਮੇਂ ਇਹਦੇ ਬਾਰੇ ਵੀ ਬੁਝਾਰਤ ਘੜ ਲਈ:-

ਚਾਰ ਉਂਗਲਾਂ ਦੀ ਲਕੜੀ
ਗੱਭੇ ਉਹਦੇ ਮੁੱਠ
ਬੁਝਣੀਏਂ ਬੁੱਝ
ਨਹੀਂ ਐਥੋਂ ਉੱਠ
(ਕੰਘੀ)

ਅਤੇ

ਇਕ ਨਾਰ ਕਰਤਾਰੋ
ਓਹ ਰਾਹੇ ਰਾਹੇ ਜਾਵੇ
ਸਿਧਿਆਂ ਨਾਲ ਸਿੱਧੀ ਚੱਲੇ
ਪੁਠਿਆਂ ਨੂੰ ਸਮਝਾਵੇ
(ਕੰਘੀ)

ਬੁੱਢੀ ਨੂੰ ਘਗਰਾ ਪਾਂਦਿਆਂ ਤੱਕਕੇ ਕਿਸੇ ਚੰਚਲ ਮਨ ਨੇ ਬੁਢੀ ਦੀ ਧੀ ਨੂੰ ਝੱਟ ਆਖ ਦਿੱਤਾ:-

92/ ਲੋਕ ਬੁਝਾਰਤਾਂ