ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਮਾਂ ਦੀਆਂ
ਖੂਹ 'ਚ ਲੱਤਾਂ
(ਘੱਗਰਾ)

ਜੁੱਤੀ ਬਾਰੇ ਵੀ ਸੋਹਣੀਆਂ ਬੁਝਾਰਤਾਂ ਰਚੀਆਂ ਹਨ ਕਿਸੇ ਨੇ:-

ਓਹਲਣੀ ਮੋਹਲਣੀ
ਦਰਾਂ ਵਿਚ ਖੋਹਲਣੀ
(ਜੁੱਤੀ)

ਜਾਂ

ਚਾਰ ਉਂਗਲ ਦਾ ਕੋਠਾ
ਚਾਰ ਵਿਚ ਮੱਝਾਂ ਬੜੀਆਂ
ਪੰਜਵਾਂ ਬੜ ਗਿਆ ਝੋਟਾ
(ਜੁੱਤੀ)

ਹੋਰ

ਕਾਣੀ ਮੈਸ
ਕੰਡਿਆਂ ਨੂੰ ਖਾਣੀ
ਪਾਣੀ ਤੋਂ ਮੁੜ ਜਾਣੀ
(ਜੁੱਤੀ)

ਅਤੇ

ਬਾਤ ਪਾਵਾਂ ਬਾਤ ਪਾਵਾਂ
ਬਾਤ ਪਾਵਾਂ ਮੂੰਗਲੀ
ਪੈਣੇ ਤਾਂ ਪੈਜਾ
ਨਹੀਂ ਦੇਊਂ ਉਂਗਲੀ
(ਜੁੱਤੀ)

93/ ਲੋਕ ਬੁਝਾਰਤਾਂ