ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰਮੀਆਂ ਦੇ ਦਿਨਾਂ ਵਿਚ ਕੋਠੇ ਉਤੇ ਬੈਠੀ ਧੀ ਆਪਣੀ ਮਾਂ ਨੂੰ ਸੁਨੇਹਾ ਘਲਦੀ ਹੈ ਕਿ ਹੱਥ ਪੱਖਾ ਘਲ ਦੇਵੇ।

ਹਿਲਣਾ ਹਿਲਾਉਣਾ
ਹਿਲ ਠੰਢ ਪਾਉਣਾ
ਕਹਿ ਦਿਓ ਮੇਰੀ ਮਾਂ ਨੂੰ
ਹਿਲਣਾ ਪਚਾਉਣਾ
(ਪੱਖਾ)

ਘੁਮਾਰਾਂ ਦੀ ਗੂਣ ਤੱਕਕੇ ਵੀ ਕੋਈ ਬੱਚਾ ਝਟ ਆਖ ਦੇਂਦਾ ਹੈ:-

ਇਕ ਕੁੜੀ
ਦੋ ਢਿੱਡੀਆਂ
(ਘੁਮਾਰਾਂ ਦੀ ਗੂਣ)

ਝਿਊਰਾਂ ਦੀ ਮਸ਼ਕ ਤੱਕਕੇ ਵੀ ਕਿਸੇ ਨੇ ਸੋਹਣੀ ਬੁਝਾਰਤ ਰਚੀ ਹੈ:-

ਨਿੱਕੀ ਜਹੀ ਬੱਕਰੀ
ਮੋਹਲੇ ਜਿੱਡੀ ਧਾਰ
ਦੁੱਧ ਪੰਜ ਮਣ
(ਮਸ਼ਕ)

ਜੱਟ ਤਰਖਾਣਾਂ ਦੇ ਕਾਰਖਾਨੇ ਫਾਲਾ ਡੰਗਾਉਣ ਲਈ ਜਾਂਦਾ ਹੈ। ਅੱਗੇ ਤਰਖਾਣ ਚੰਮ ਦੀ ਭੂਕਣੀ ਨਾਲ ਹਵਾ ਮਾਰ ਅੱਗ ਤੇਜ਼ ਕਰ ਰਿਹਾ ਹੁੰਦਾ ਹੈ। ਭੂਕਣੀ ਦੀ ਸ਼ਕਲ ਤਕ ਉਹਨੂੰ ਸੱਸ ਨੂੰਹ ਗੁਛਮ ਗੁੱਛਾ ਹੋਈਆਂ ਚੇਤੇ ਆ ਜਾਂਦੀਆਂ ਹਨ:-

ਸੌਣ ਭਾਦੋਂ ਦੀ ਇਕੋ ਰੁੱਤ
ਸੱਸ ਨੂੰਹ ਦੀ ਇਕ ਗੁੱਤ
(ਭੂਕਣੀ)

ਨਵੀਂ ਨਵੇਲੀ ਦੇ ਗਲ ਵਿਚ ਪਾਇਆ ਹੋਇਆ ਚਾਂਦੀ ਦਾ ਤੰਦੀਰਾ ਵੀ ਬੁਝਾਰਤ ਦਾ ਵਿਸ਼ਾ ਬਣ ਜਾਂਦਾ ਹੈ:-

94/ ਲੋਕ ਬੁਝਾਰਤਾਂ