ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਨੂੰ ਜਿਹਾ
ਮਿੰਨੂੰ ਜਿਹਾ
ਦੁਧ ਦਾ ਭੇਸ
ਬੁਝਣੀਏਂ ਬੁੱਝ
ਨਹੀਂ ਲਾਹਦੇ ਖੇਸ
(ਤੰਦੀਰਾ)

ਨਵੀਂਆਂ ਨਵੇਲੀਆਂ ਵਹੁਟੀਆਂ ਸੁਰਮੇ ਦਾਨੀਆਂ ਦੀ ਵਰਤੋਂ ਵੀ ਆਮ ਕਰਦੀਆਂ ਹਨ। ਸੁਰਮੇ ਦਾਨੀ ਬਾਰੇ ਵੀ ਸੋਹਣੀ ਬੁਝਾਰਤ ਹੈ:-

ਨਿੱਕੀ ਜਹੀ ਘੜੀ
ਰਾਣੀ ਵੀ ਨਾਹਤੀ
ਰਾਜਾ ਵੀ ਨਾਹਤਾ
ਉਹ ਭਰੀ ਦੀ ਭਰੀ
(ਸੁਰਮੇਂ ਦਾਨੀ)

ਸਵੇਰੇ ਸਵੇਰੇ ਕੋਈ ਬੁਝਾਰਤਾਂ ਦਾ ਰਸੀਆ ਬਾਹਰ ਨਿਕਲਿਆ ਉਹਨੇ ਵੇਖਿਆ ਹਿੰਦੂ ਅਤੇ ਮੁਸਲਮਾਨ ਦੋਨੋਂ ਦਾਤਣ ਕਰ ਰਹੇ ਸਨ। ਹਿੰਦੂ ਰਵਾਜ ਅਨੁਸਾਰ ਹਿੰਦੂ ਨੇ ਦਾਤਣ ਬਾਅਦ ਵਿਚ ਵਿਚਾਲਿਓਂ ਪਾੜ ਦਿੱਤੀ। ਪਰ ਮੁਸਲਮਾਨ ਨੇ ਇੰਝ ਨਾ ਕੀਤਾ। ਉਹਨੇ ਦਾਤਨ ਕਰਨ ਮਗਰੋਂ ਉਸੇ ਤਰ੍ਹਾਂ ਸਾਂਭ ਕੇ ਰੱਖ ਦਿੱਤੀ। ਇਹ ਵੱਖੋ ਵੱਖਰੇ ਰਵਾਜ ਤਕ ਉਹਨੇ ਝੱਟ ਇਸੇ ਚੀਜ਼ ਨੂੰ ਆਪਣੀ ਬੁਝਾਰਤ ਦਾ ਵਿਸ਼ਾ ਬਣਾ ਲਿਆ:-

ਦਸਾਂ ਜਾਣਿਆਂ ਨੇ ਵਿਆਹ ਕੇ ਲਿਆਂਦੀ
ਬੱਤੀਆਂ ਦੀ ਨਾਰ
ਮੁਸਲਮਾਨ ਉਹਦੀ ਸੇਵਾ ਕਰਦੇ
ਹਿੰਦੂ ਦੇਂਦੇ ਮਾਰ
(ਦਾਤਣ)

ਖੇਤੀ ਬਾੜੀ ਦੇ ਸੰਦਾਂ ਬਾਰੇ ਵੀ ਕਿਸਾਨਾਂ ਨੇ ਬੁਝਾਰਤਾਂ ਰਚੀਆਂ ਹਨ।

95/ ਲੋਕ ਬੁਝਾਰਤਾਂ