ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੰਦ ਸੀ ਚਣੇ ਨਹੀਂ ਸੀ, ਚਣੇ ਨੇ ਦੰਦ ਨਹੀਂ——ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਸ਼ਕਤੀ ਸੀ ਉਦੋਂ ਸੁਖ-ਆਰਾਮ ਨਹੀਂ ਸਨ, ਜਦੋਂ ਸੁਖ ਅਰਾਮ ਪ੍ਰਾਪਤ ਹੋਇਆ ਹੈ ਤਾਂ ਹੁਣ ਇਹਨਾਂ ਨੂੰ ਮਾਨਣ ਦੀ ਸ਼ਕਤੀ ਜਾਂ ਚਾਹ ਨਹੀਂ ਰਹੀ।

ਦੱਦਾ ਨਹੀਂ ਪੜ੍ਹਿਆ, ਲੱਲਾ ਪੜ੍ਹਿਆ ਏ——ਇਹ ਅਖਾਣ ਉਸ ਖ਼ੁਦਗਰਜ਼ ਬੰਦੇ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਹਰ ਪਲ ਕੁਝ ਨਾ ਕੁਝ ਲੈਣ ਦੀ ਇੱਛਾ ਰੱਖੇ ਪ੍ਰੰਤੂ ਪੱਲਿਓਂ ਕੁਝ ਨਾ ਦੇਵੇ।

ਦੰਮ ਹੀ ਦੰਮ ਨਾ ਧੋਖਾ ਨਾ ਗ਼ੰਮ——ਇਹ ਅਖਾਣ ਛੜੇ ਮਲੰਗਾਂ ਬਾਰੇ ਹੈ ਜਿਨ੍ਹਾਂ ਨੂੰ ਕਿਸੇ ਹੋਰ ਦੀ ਚਿੰਤਾ ਨਹੀਂ ਹੁੰਦੀ।

ਦੰਮ ਲੱਗਣ ਸ਼ਾਹਾਂ ਦੇ ਮੁਖੀ ਦੀ ਸਰਾਂ——ਜਦੋਂ ਰੁਪਿਆ ਪੈਸਾ ਕਿਸੇ ਹੋਰ ਦਾ ਲੱਗੇ ਤੇ ਵਡਿਆਈ ਕਿਸੇ ਹੋਰ ਦੀ ਹੋਵੇ, ਉਦੋਂ ਇੰਜ ਆਖਦੇ ਹਨ।

ਦੰਮਾਂ ਨਾਲ਼ ਦਮਾਮੇ ਵਜਦੇ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਪੱਲਿਓਂ ਪੈਸੇ ਖ਼ਰਚ ਕਰਕੇ ਹੀ ਸ਼ੋਭਾ ਕਰਵਾਈ ਜਾਂਦੀ ਹੈ।

ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਤਿਹਾਇਆ——ਭਾਵ ਇਹ ਹੈ ਕਿ ਕਿਸੇ ਬਖ਼ਤਾਵਰ ਗੁਆਂਢੀ ਦੇ ਗੁਆਂਢ ਵੱਸਣ ਵਾਲ਼ੇ ਸਧਾਰਨ ਪਰਿਵਾਰ ਦੀਆਂ ਲੋੜਾਂ ਅਕਸਰ ਗੁਆਂਢੀ ਪੂਰੀਆਂ ਕਰ ਦਿੰਦੇ ਹਨ।

ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ——ਜਦੋਂ ਇਹ ਸਮਝਾਉਣਾ ਹੋਵੇ ਕਿ ਮਾੜੇ ਦਿਨ ਸਦਾ ਨਹੀਂ ਰਹਿੰਦੇ, ਭਲੇ ਦਿਨ ਵੀ ਆਉਣਗੇ, ਉਦੋਂ ਇਹ ਅਖਾਣ ਵਰਤਦੇ ਹਨ।

ਦਾਈ ਕੋਲੋਂ ਪੇਟ ਲੁਕਿਆ ਨਹੀਂ ਰਹਿੰਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਘਰ ਦੇ ਭੇਤੀ ਪਾਸੋਂ ਘਰ ਦੀ ਕੋਈ ਗੱਲ ਲੁਕੀ-ਛਿਪੀ ਨਹੀਂ ਰਹਿੰਦੀ।

ਦਾਣੇ ਦਾਣੇ ਸਿਰ ਮੋਹਰ ਹੁੰਦੀ ਹੈ——ਭਾਵ ਅਰਥ ਇਹ ਹੈ ਕਿ ਹਰ ਕੋਈ ਆਪਣਾ ਨਸੀਬ ਖਾਂਦਾ ਹੈ, ਜਿੱਥੇ ਵੀ ਜਾਵੇ ਉਸ ਨੂੰ ਖਾਣ ਨੂੰ ਮਿਲ ਜਾਂਦਾ ਹੈ।

ਦਾਤਾ ਕਾਲ਼ ਪਰਖੀਏ, ਧਣਿਉਂ (ਦੁੱਧ ਦੇਣ ਵਾਲੀ ਗਾਂ) ਫੱਗਣ ਮਾਂਹ——ਭਾਵ ਇਹ ਹੈ ਕਿ ਔਖੇ ਵੇਲੇ ਸੱਜਣ-ਮਿੱਤਰ ਪਰਖੇ ਜਾਂਦੇ ਹਨ ਅਤੇ ਗਾਂ ਦੀ ਪਰਖ਼ ਦੁੱਧ ਦੀ ਤੋਟ ਵਾਲ਼ੇ ਮਹੀਨੇ ਫੱਗਣ ਵਿੱਚ ਹੁੰਦੀ ਹੈ।

ਦਾਤਾ ਦਾਨ ਕਰੇ ਭੰਡਾਰੀ ਦਾ ਪੇਟ ਫਟੇ——ਜਦੋਂ ਕੋਈ ਬੰਦਾ ਕਿਸੇ ਗ਼ਰੀਬ ਦੀ ਸਹਾਇਤਾ ਕਰਦਿਆਂ ਵੇਖ ਕੇ ਸੜੇ, ਉਦੋਂ ਇਹ ਅਖਾਣ ਵਰਤਦੇ ਹਨ।

ਦਾਦ ਪਰਾਏ, ਹਾਲੀ ਹੋਰ, ਜਿਵੇਂ ਭਾਵੇਂ ਤਿਵੇਂ ਟੋਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਹਰ ਨਿੱਕੇ ਮੋਟੇ ਕੰਮ ਲਈ ਕਿਸੇ ਦਾ ਮੁਥਾਜ ਹੋਵੇ।

ਦਾਨਾ ਦੁਸ਼ਮਣ, ਮੂਰਖ਼ ਸੱਜਣ ਨਾਲੋਂ ਚੰਗਾ——ਭਾਵ ਸਪੱਸ਼ਟ ਹੈ ਕਿ ਸਿਆਣਾ

ਲੋਕ ਸਿਆਣਪਾਂ/108