ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੀਆਂ ਹਨ ਤੇ ਸੱਸਾਂ ਨੂੰ ਆਪਣੇ ਪਹਿਰਾਵੇ ਨਾਲੋਂ ਨੂੰਹ ਦੇ ਪਹਿਰਾਵੇ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ। ਸੱਸ ਬਣ-ਠਣ ਕੇ ਰਹੇ ਤੇ ਨੂੰਹ ਦਾ ਪਹਿਰਾਵਾ ਸਧਾਰਨ ਹੋਵੇ ਤਾਂ ਲੋਕੀਂ ਉਂਗਲਾਂ ਕਰਦੇ ਹਨ। ਲੋਕ ਗੀਤ ਹੈ——ਮੇਰੀ ਸੱਸ ਦੇ ਚਿਲਕਣੇ ਬਾਲੇ, ਬਾਪੂ ਮੈਨੂੰ ਸੰਗ ਲਗਦੀ।

ਧੀ ਮੋਈ ਜਵਾਈ ਚੋਰ——ਇਹ ਅਖਾਣ ਮਤਲਬੀ ਬੰਦਿਆਂ ਲਈ ਵਰਤਿਆ ਜਾਂਦਾ ਹੈ ਜੋ ਮਤਲਬ ਪੂਰਾ ਹੋਣ ਮਗਰੋਂ ਪਤਰਾ ਵਾਚ ਜਾਂਦੇ ਹਨ।

ਧੀਆਂ ਕੋਲੋਂ ਨਾ ਡਰੀਏ ਧੀਆਂ ਦੇ ਕਰਮਾਂ ਕੋਲੋਂ ਡਰੀਏ——ਭਾਵ ਇਹ ਹੈ ਕਿ ਧੀਆਂ ਦੇ ਸਹੁਰੇ ਘਰ ਵਸੇਵੇ ਨਾਲ ਹੀ ਮਾਪਿਆਂ ਦੀ ਚਿੰਤਾ ਜੁੜੀ ਹੁੰਦੀ ਹੈ। ਜੇਕਰ ਧੀ ਦੇ ਸਹੁਰੇ ਚੰਗੇ ਟੱਕਰ ਜਾਣ ਤੇ ਉਹ ਸੁਖੀ ਵਸੇ ਤਾਂ ਮਾਪਿਆਂ ਨੂੰ ਸੁਖ ਦਾ ਸਾਹ ਆਉਂਦਾ ਹੈ।

ਧੀਆਂ ਧਨ ਪਰਾਇਆ——ਭਾਵ ਸਪੱਸ਼ਟ ਹੈ ਕਿ ਧੀਆਂ ਪਰਾਇਆ ਧਨ ਹੁੰਦੀਆਂ ਹਨ, ਜਿਨ੍ਹਾਂ ਨੂੰ ਪਰਾਏ ਘਰ ਦੇ ਪੁੱਤਰ ਆ ਕੇ ਲੈ ਜਾਂਦੇ ਹਨ।

ਧੀਰਾ ਸੋ ਗੰਭੀਰਾ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀਰਜ ਕਰਨ ਵਾਲਾ ਬੰਦਾ ਸਦਾ ਗਹਿਰ ਗੰਭੀਰ ਰਹਿੰਦਾ ਹੈ।

ਧੀਏ ਗਲ ਸੁਣ, ਨੂੰਹੇ ਕੰਨ ਕਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਗੱਲ ਦਾ ਭਾਵ ਕਿਸੇ ਹੋਰ ਨੂੰ ਸੁਣਾਉਣ ਦਾ ਹੋਵੇ ਤੇ ਗੱਲ ਕਿਸੇ ਹੋਰ ਨੂੰ ਆਖੀ ਜਾਵੇ।

ਧੇਲੇ ਦੀ ਬੁੜੀ, ਟਕਾ ਸਿਰ ਮੁਨਾਈ——ਜਦੋਂ ਕਿਸੇ ਮਾੜੀ ਮੋਟੀ ਚੀਜ਼ 'ਤੇ ਉਹਦੀ ਸਾਂਭ ਸੰਭਾਲ ਲਈ ਉਸ ਦੀ ਕੀਮਤ ਨਾਲੋਂ ਵੱਧ ਖ਼ਰਚਾ ਕਰਨਾ ਪੈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ——ਇਹ ਅਖਾਣ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜੋ ਦੋਹੀਂ ਪਾਸੀਂ ਟੰਗ ਅੜਾਵੇ ਪੰਤ ਕਿਸੇ ਪਾਸੇ ਜੋਗਾ ਨਾ ਰਹੇ।

ਧੋਬੀਆਂ ਦੇ ਘਰ ਢੁੱਕੇ ਚੋਰ, ਉਹ ਨਾ ਲੁੱਟੇ ਲੁੱਟੇ ਹੋਰ——ਜਦੋਂ ਕਿਸੇ ਦੇ ਘਰ ਕਿਸੇ ਹੋਰ ਦਾ ਰੱਖਿਆ ਹੋਇਆ ਸਮਾਨ ਚੋਰੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਧੌਲਾ ਝਾਟਾ, ਆਟਾ ਖ਼ਰਾਬ——ਜਦੋਂ ਕੋਈ ਵਡੇਰੀ ਉਮਰ ਦਾ ਬੰਦਾ ਮਾੜੀ ਕਰਤੂਤ ਕਰ ਬੈਠੇ, ਉਦੋਂ ਇਹ ਅਖਾਣ ਵਰਤਦੇ ਹਨ।

ਨਾਤਾ ਕਰਾੜ ਤੇ ਭੁੱਖਾ ਬਘਿਆੜ-ਇਸ ਅਖਾਣ ਦਾ ਭਾਵ ਇਹ ਹੈ ਕਿ ਨਹਾਉਣ——ਧੋਣ ਮਗਰੋਂ ਭੁੱਖ ਚਮਕ ਪੈਂਦੀ ਹੈ।

ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ——ਜਦੋਂ ਕਿਸੇ ਦਾ

ਲੋਕ ਸਿਆਣਪਾਂ/113