ਇਹ ਵਰਕੇ ਦੀ ਤਸਦੀਕ ਕੀਤਾ ਹੈ
ਪਟਿਆ ਪਹਾੜ ਤੇ ਨਿਕਲਿਆ ਚੂਹਾ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਬਹੁਤ ਸਾਰੀ ਮਿਹਨਤ ਕਰਨ ਮਗਰੋਂ ਨਿਗੂਣਾ ਜਿਹਾ ਲਾਭ ਹੋਵੇ।ਪਠਾਣ ਕਾ ਪੂਤ, ਘੜੀ ਵਿੱਚ ਔਲੀਆ ਘੜੀ ਵਿੱਚ ਭੁਤ
ਇਹ ਅਖਾਣ ਕਿਸੇ ਅੱਖੜ ਸੁਭਾਅ ਵਾਲੇ ਬੰਦੇ ਬਾਰੇ ਬੋਲਿਆ ਜਾਂਦਾ ਹੈ, ਜਿਹੜਾ ਪਲ ਵਿੱਚ ਛੱਤੀਂ ਚੜ੍ਹ ਜਾਵੇ ਤੇ ਪਲ ਵਿੱਚ ਭੁੱਜੇ ਲਹਿ ਜਾਵੇ।ਪਤ ਪਰਤੀਤ ਤੇ ਖਰੀ ਰੀਤ
ਇਸ ਅਖਾਣ ਵਿੱਚ ਸ਼ੁਭ ਗੁਣਾਂ ਬਾਰੇ ਦਰਸਾਇਆ ਗਿਆ ਹੈ ਕਿ ਆਦਮੀ ਦੀ ਨੀਯਤ ਸਾਫ਼ ਹੋਵੇ, ਉਹ ਇੱਜ਼ਤ ਵਾਲਾ ਤੇ ਭਰੋਸੇ ਯੋਗ ਹੋਵੇ, ਉਸ ਜਿਹਾ ਲੱਗਾ ਕੋਈ ਹੋਰ ਨਹੀਂ।ਪੱਤਣ ਮੇਉ ਨਾ ਛੇੜੀਏ, ਹੱਟੀ ਤੇ ਕਿਰਾੜ, ਬੰਨੇ ਜੱਟ ਨਾ ਛੇੜੀਏ ਭੰਨ ਸੁੱਟੇ ਬੁਥਾੜ
ਭਾਵ ਇਹ ਹੈ ਕਿ ਕਿਸੇ ਦੇ ਟਿਕਾਣੇ 'ਤੇ ਜਾ ਕੇ ਉਸ ਨਾਲ ਛੇੜ-ਛਾੜ ਕਰਨੀ ਜਾਂ ਝਗੜਾ ਕਰਨਾ ਠੀਕ ਨਹੀਂ ਹੁੰਦਾ, ਅਜਿਹਾ ਕਰਨ ਵਾਲਾ ਮਾਰ ਹੀ ਖਾਂਦਾ ਹੈ।ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਚੱਟ ਜਾਣ
ਕਈ ਵਾਰ ਕਈ ਪੁਰਸ਼ ਆਪਣੇ ਕੱਟੜ ਵਤੀਰੇ ਨੂੰ ਉੱਚਿਤ ਸਿੱਧ ਕਰਨ ਲਈ ਇਹ ਅਖਾਣ ਬੋਲਦੇ ਹਨ।ਪੱਥਰ ਨਾਲੋਂ ਚੱਕੀ ਭਲੀ ਜੋ ਪੀਸੇ ਸੰਸਾਰ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਨਿਕੰਮੀ ਚੀਜ਼ ਨਾਲੋਂ ਕੰਮ ਆਉਣ ਵਾਲੀ ਚੀਜ਼ ਵਧੇਰੇ ਚੰਗੀ ਹੁੰਦੀ ਹੈ।ਪੱਥਰ ਨੂੰ ਜੋਕ ਨਹੀਂ ਲੱਗਦੀ
ਇਹ ਅਖਾਣ ਉਸ ਪੱਥਰ ਦਿਲ ਬੰਦੇ ਬਾਰੇ ਬੋਲਿਆ ਜਾਂਦਾ ਹੈ ਜਿਸ ’ਤੇ ਸਿੱਖਿਆ, ਨਸੀਹਤ ਤੇ ਮਿਹਨਤ-ਤਰਲੇ ਦਾ ਕੋਈ ਅਸਰ ਨਹੀਂ ਹੁੰਦਾ।ਪਰ ਘਰ ਗਈ ਨਾ ਬਹੁੜਦੀ, ਪੋਥੀ, ਲਿਖਣੀ ਨਾਰ
ਇਸ ਅਖਾਣ ਵਿੱਚ ਸੁਚੇਤ ਕੀਤਾ ਗਿਆ ਹੈ ਕਿ ਕਲਮ, ਪੁਸਤਕ ਅਤੇ ਤੀਵੀਂ ਜੇਕਰ ਦੂਜੇ ਬੰਦੇ ਦੇ ਕਬਜ਼ੇ ਵਿੱਚ ਆ ਜਾਣ ਤਾਂ ਵਾਪਸ ਨਹੀਂ ਮੁੜਦੀਆਂ। ਇਸ ਲਈ ਇਹਨਾਂ ਤਿੰਨਾਂ ਤੋਂ ਸਾਵਧਾਨ ਰਹੋ।ਪ੍ਰਤੱਖ ਨੂੰ ਪ੍ਰਮਾਣ ਕੀ
ਭਾਵ ਇਹ ਹੈ ਸਾਹਮਣੇ ਦਿਸਦੀ ਚੀਜ਼ ਨੂੰ ਸਾਬਤ ਕਰਨ ਦੀ ਲੋੜ ਨਹੀਂ।ਪਰਮੇਸ਼ਰ ਕੀ ਮਾਇਆ ਕਿਧਰੇ ਧੁੱਪ ਤੇ ਕਿਧਰੇ ਛਾਇਆ
ਇਹ ਇਕ ਅਟੱਲ ਸੱਚਾਈ ਹੈ ਕਿ ਕਿਧਰੇ ਗਰੀਬੀ ਹੈ ਤੇ ਕਿਧਰੇ ਅਮੀਰੀ, ਕੋਈ ਕੋਝਾ ਹੈ, ਕੋਈ ਖੂਬਸੂਰਤ, ਕਿਧਰੇ ਬੀਮਾਰੀ ਹੈ ਤੇ ਕਿਧਰੇ ਸਿਹਤਮੰਦੀ। ਇਹ ਸਭ ਰੱਬ ਦੇ ਰੰਗ ਹਨ। ਉਸ ਦੀ ਰਜ਼ਾ ਵਿੱਚ ਹੀ ਰਹਿਣਾ ਚੰਗਾ ਹੈ।ਲੋਕ ਸਿਆਣਪਾਂ/119