ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਬਹੁਤੀ ਚੁੱਪ ਭਲੀ ਹੈ। ਇਸੇ ਪ੍ਰਕਾਰ ਲੋੜ ਨਾਲੋਂ ਵੱਧ ਵਰਿਆ ਮੀਂਹ ਨੁਕਸਾਨ ਪਹੁੰਚਾਉਂਦਾ ਹੈ ਅਤੇ ਬਹੁਤੀ ਧੁੱਪ ਮਾੜੀ ਹੈ।
ਬਹੁਤੀ ਗਈ ਵਿਹਾ ਥੋਹੜੀ ਰਹਿ ਗਈ
ਜਦੋਂ ਬਜ਼ੁਰਗ ਇਕੱਠੇ ਹੋ ਕੇ ਜ਼ਿੰਦਗੀ ਦੀ ਪੱਤਝੜ ਦੀ ਗੱਲ ਕਰਦੇ ਹਨ ਤਾਂ ਅਕਸਰ ਇਹ ਅਖਾਣ ਬੋਲਦੇ ਹਨ।ਬਹੁਤੇ ਡੂਮੀਂ ਢੱਡ ਨਹੀਂ ਵਜਦੀ
ਜਦੋਂ ਕਿਸੇ ਕੰਮ ਨੂੰ ਕਰਨ ਵਾਲੇ ਬਹੁਤੇ ਹੋਣ ਪ੍ਰੰਤੂ ਕੰਮ ਸਿਰੇ ਨਾ ਚੜੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।ਬੱਕਰਾ ਜਾਨੋਂ ਗਿਆ, ਖਾਣ ਵਾਲੇ ਨੂੰ ਸੁਆਦ ਨਾ ਆਇਆ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੀ ਆਪਣੇ ਵਿੱਤੋਂ ਬਾਹਰ ਹੋ ਕੇ ਸਹਾਇਤਾ ਕਰੇ, ਪ੍ਰੰਤੂ ਸਹਾਇਤਾ ਪ੍ਰਾਪਤ ਕਰਨ ਵਾਲਾ ਬੰਦਾ ਉਸ ਨੂੰ ਕੋਈ ਮਾਨਤਾ ਨਾ ਦੇਵੇ।ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੰਝ ਨੂੰ
ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਜ਼ਿੰਦਗੀ-ਮੌਤ ਦਾ ਸਵਾਲ ਬਣਿਆ ਹੋਵੇ, ਪ੍ਰੰਤੂ ਕੋਈ ਹੋਰ ਬੰਦਾ ਉਸ ਦੇ ਅਜਿਹੇ ਹਾਲਾਤ ਤੋਂ ਕੋਈ ਲਾਭ ਲੈਣ ਦੀ ਕੋਸ਼ਿਸ਼ ਕਰੇ।ਬੱਕਰੇ ਦੀ ਮਾਂ ਕਦ ਤਕ ਖ਼ੈਰ ਮਨਾਏਗੀ
ਭਾਵ ਇਹ ਹੈ ਕਿ ਬੰਦਾ ਫੋਕੇ ਆਸਰਿਆਂ ਦੇ ਸਹਾਰੇ ਕਦੋਂ ਤੱਕ ਜਾ ਸਕਦਾ ਹੈ, ਆਖ਼ਰ ਉਹ ਕੁਝ ਹੋਣਾ ਹੈ ਜੋ ਨਿਸ਼ਚਿਤ ਹੈ।ਬਗਲਾ ਭਗਤ ਮੱਛੀਆਂ ਦਾ ਰਾਖਾ
ਜਦੋਂ ਕਿਸੇ ਪਹਿਲਾਂ ਹੀ ਬਦਨਾਮ ਬੰਦੇ ਨੂੰ ਕੋਈ ਜ਼ਿੰਮੇਵਾਰੀ ਵਾਲਾ ਕੰਮ ਸੌਂਪ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।ਬੱਤੀ ਦਿਨ ਤੇ ਤੇਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ
ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੇ ਕਾਰੋਬਾਰ ਦੇ ਰੁਝੇਵਿਆਂ ਕਾਰਨ ਆਪਣੇ ਦੋਸਤਾਂ-ਮਿੱਤਰਾਂ ਨਾਲ ਖੁਸ਼ੀ ਦੇ ਪਲ ਵੀ ਗੁਜ਼ਾਰਨ ਤੋਂ ਅਸਮਰਥ ਹੋਵੇ।ਬਦ ਨਾਲੋਂ ਬਦਨਾਮ ਬੁਰਾ
ਭਾਵ ਇਹ ਹੈ ਕਿ ਜੇ ਕਿਸੇ ਦੇ ਮਾੜੇ ਧੰਦਿਆਂ ਦਾ ਕਿਸੇ ਨੂੰ ਪਤਾ ਨਾ ਲੱਗੇ, ਪਰਦਾ ਪਿਆ ਰਹੇ ਤਾਂ ਉਹ ਬੰਦਾ ਸਮਾਜ ਵਿੱਚ ਚੰਗਾ ਸਮਝਿਆ ਜਾਂਦਾ ਹੈ, ਪ੍ਰੰਤੂ ਬਦਨਾਮ ਹੋਇਆ ਬੰਦਾ ਭਾਵੇਂ ਉਸ ਨੇ ਕੋਈ ਮਾੜੀ ਗੱਲ ਨਾ ਕੀਤੀ ਹੋਵੇ, ਮਾੜਾ ਸਮਝਿਆ ਜਾਂਦਾ ਹੈ।ਬੰਦਾ ਏਂ ਕਿ ਨਾਈ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਮਿੱਤਰ-ਬੇਲੀਆਂ ਦੀ ਟੋਲੀ ਵਿੱਚ ਬੈਠਾ ਕੋਈ ਬੰਦਾ ਅਣਢੁਕਵੀਂ ਗੱਲ ਕਰੇ।ਬੰਦਾ ਬੰਦੇ ਦਾ ਦਾਰੂ ਹੈ
ਭਾਵ ਸਪੱਸ਼ਟ ਹੈ ਕਿ ਕਿਸੇ ਦੀ ਤਕਲੀਫ਼ ਵਿੱਚ ਬੰਦਾ ਹੀ ਸਹਾਈ ਹੁੰਦਾ ਹੈ। ਬੰਦਾ ਬੰਦੇ ਦੇ ਕੰਮ ਆਉਂਦਾ ਹੈ।ਬਦੋਬਦੀ ਦੇ ਸੌਦੇ ਨਹੀਂ ਹੁੰਦੇ
ਭਾਵ ਇਹ ਹੈ ਕਿ ਕਿਸੇ ਵੀ ਮਾਮਲੇ ਵਿੱਚ ਦੋਹਾਂ ਧਿਰਾਂ ਦੀ ਰਜ਼ਾਮੰਦੀ ਬਿਨਾਂ ਗੱਲ ਸਿਰੇ ਨਹੀਂ ਲੱਗਦੀ।ਲੋਕ ਸਿਆਣਪਾਂ/126