ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬੰਦੇ ਨੂੰ ਖ਼ਰਚ ਕਰਨ ਵਿੱਚ ਤਾਂ ਕੋਈ ਸੰਕੋਚ ਨਾ ਹੋਵੇ, ਪ੍ਰੰਤੂ ਘਰ ਦਾ ਮਾਲਕ ਖ਼ਰਚ ਕਰਨ ਵਿੱਚ ਮੁੱਠੀ ਘੁੱਟ ਕੇ ਰੱਖੇ, ਉਦੋਂ ਇੰਜ ਆਖਦੇ ਹਨ।

ਬੀਵੀ ਮੋਈ ਤਾਂ ਸਭ ਜਗ ਆਇਆ, ਮੀਆਂ ਮੋਇਆ ਤਾਂ ਕੋਈ ਵੀ ਨਾ ਆਇਆ———ਜਦੋਂ ਇਹ ਦੱਸਣਾ ਹੋਵੇ ਕਿ ਮੂੰਹਾਂ ਨੂੰ ਮੁਲਾਹਜ਼ੇ ਹੁੰਦੇ ਹਨ ਤੇ ਜਾਂਦਿਆਂ ਨੂੰ ਸਲਾਮਾਂ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਬੁਹਾਰੀ ਦਾ ਬੰਨ੍ਹ ਨਹੀਂ ਤਾਂ ਤੀਲਾ ਤੀਲਾ———ਇਹ ਅਖਾਣ ਇਹ ਦਰਸਾਉਂਦਾ ਹੈ ਕਿ ਇਕੱਠ ਵਿੱਚ ਬਰਕਤ ਹੁੰਦੀ ਹੈ, ਖਿੰਡਿਆਂ-ਪੁੰਡਿਆਂ ਨੂੰ ਕੋਈ ਨਹੀਂ ਪੁੱਛਦਾ।

ਬੁੱਢਾ ਚੋਰ ਮਸੀਤੀਂ ਡੇਰੇ———ਭਾਵ ਇਹ ਹੈ ਕਿ ਜਦੋਂ ਕੋਈ ਬੰਦਾ ਕੰਮ ਕਰਨ ਤੋਂ ਅਸਮਰਥ ਹੋ ਜਾਵੇ ਤਾਂ ਉਹ ਰੱਬ ਦੀ ਭਗਤੀ ਕਰਨ ਲੱਗ ਜਾਂਦਾ ਹੈ।

ਬੁੱਢਾ ਢੱਗਾ ਸੱਭੇ ਔਗੁਣ———ਭਾਵ ਇਹ ਹੈ ਕਿ ਬੁੱਢੇ ਬੰਦੇ ਨੂੰ ਬਹੁਤ ਸਾਰੀਆਂ ਬੀਮਾਰੀਆਂ ਚਿੰਬੜ ਜਾਂਦੀਆਂ ਹਨ।

ਬੁੱਢਾ ਵਰਿਆਮ ਨਹੀਂ, ਭੁੱਖਾ ਸਖੀ ਨਹੀਂ———ਭਾਵ ਸਪੱਸ਼ਟ ਹੈ ਕਿ ਬੁੱਢਾ ਬੰਦਾ ਬਹਾਦਰੀ ਨਹੀਂ ਦਿਖਾ ਸਕਦਾ ਅਤੇ ਭੁੱਖੇ ਬੰਦੇ ਨੇ ਕੀ ਦਾਨ ਕਰਨਾ ਹੈ।

ਬੁੱਢਿਆਂ ਢੱਗਿਆਂ ਦੀ ਵਾਹੀ, ਉੱਗੇ ਦੱਭ ਤੇ ਕਾਹੀ———ਜਦੋਂ ਢੱਗੇ ਤੇ ਕਾਮੇ ਕਮਜ਼ੋਰ ਹੋਣ ਤਾਂ ਜ਼ਿਮੀਂਦਾਰ ਨੂੰ ਵਾਹੀ ਵਿੱਚ ਕੋਈ ਲਾਭ ਨਹੀਂ ਹੁੰਦਾ।

ਬੁੱਢੀ ਕੰਜਰੀ, ਤੇਲ ਦਾ ਉਜਾੜਾ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਸ ਦੀ ਹਾਰ-ਸ਼ਿੰਗਾਰ ਲਗਾਉਣ ਦੀ ਉਮਰ ਲੰਘ ਜਾਵੇ, ਪ੍ਰੰਤੂ ਬੁੱਢੀ ਉਮਰੇ ਵੀ ਹਾਰ ਸ਼ਿੰਗਾਰ ਲਾਉਣੋਂ ਨਾ ਹਟੇ।

ਬੁੱਢੀ ਨੂੰ ਰਾਹ, ਸੰਢੇ ਨੂੰ ਗਾਹ, ਮਰਦ ਨੂੰ ਚੱਕੀ ਅਸਮਾਨੋਂ ਬਿਜ ਕੁੜੱਕੀ———ਭਾਵ ਇਹ ਹੈ ਕਿ ਉੱਪਰ ਦਿੱਤੀਆਂ ਨੂੰ ਉਪਰ ਦੱਸੇ ਕੰਮ ਕਰਨੇ ਪੈ ਜਾਣ ਤਾਂ ਇਹ ਉਹਨਾਂ ਲਈ ਮੁਸੀਬਤ ਸਮਾਨ ਹੁੰਦੇ ਹਨ।

ਬੁੱਢੀ ਮੁਹਿੰ ਦਾ ਦੁੱਧ ਸ਼ੱਕਰ ਦਾ ਘੋਲਣਾ, ਬੁੱਢੇ ਮਰਦ ਦੀ ਰੰਨ ਗਲੇ ਦਾ ਢੋਲਣਾ (ਗਲ਼ ’ਚ ਪਾਉਣ ਵਾਲਾ ਗਹਿਣਾ)———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੁੱਢਾ ਪਤੀ ਆਪਣੀ ਸ਼ੌਕੀਨ ਵਹੁਟੀ ਦੇ ਨਾਜ਼ ਨਖ਼ਰੇ ਖ਼ੁਸ਼ੀ-ਖੁਸ਼ੀ ਬਰਦਾਸ਼ਤ ਕਰੇ।

ਬੁੱਢੀ ਰੰਨ ਖਦੀਜ਼ਾਂ ਨਾ———ਜਦੋਂ ਦੋ ਅਨਜੋੜ ਵਸਤੁਆਂ ਦੀ ਉਦਾਹਰਣ ਦੇਣੀ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬੱਢੀ ਰੰਨ ਪੁਰਾਣੀ ਗੱਡ, ਮੁੜ ਘਿੜ ਖਾਏ ਮਾਲਕ ਦੇ ਹੱਡ———ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਬੁੱਢੀ ਤੀਵੀਂ ਆਮ ਤੌਰ 'ਤੇ ਬੀਮਾਰ ਰਹਿਣ

ਲੋਕ ਸਿਆਣਪਾਂ/132