ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੱਖਣ ਖਾਂਦਿਆਂ ਜੇ ਦੰਦ ਘਸਦੇ ਨੇ ਤਾਂ ਘਸਣ ਦਿਓ———ਇਸ ਅਖਾਣ ਦਾ ਭਾਵ ਅਰਥ ਹੈ ਕਿ ਸਾਰੀਆਂ ਸੁੱਖ ਸੁਵਿਧਾਵਾਂ ਹੁੰਦਿਆਂ ਵੀ ਜੇ ਕੋਈ ਬੰਦਾ ਦੁਖੀ ਹੋਵੇ ਤਾਂ ਹੋਣ ਦਿਓ।

ਮੰਗਣ ਗਏ ਸੋ ਮਰ ਗਏ, ਮੰਗਣ ਮੂਲ ਨਾ ਜਾ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਘਰ ਦੀਆਂ ਲੋੜਾਂ ਸਬਰ ਸੰਤੋਖ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਕਿਸੇ ਦੂਜੇ ਪਾਸੋਂ ਮੰਗਣਾ ਚੰਗਾ ਨਹੀਂ।

ਮੰਗਤਿਆਂ ਨੂੰ ਘਰ ਇਤਨੇ ਜਿਤਨੇ ਨੈਣ ਪਰਾਣ———ਭਾਵ ਇਹ ਹੈ ਕਿ ਜੇਕਰ ਬੰਦਾ ਢੀਠ ਬਣ ਜਾਵੇ ਤਾਂ ਉਸ ਨੂੰ ਮੰਗਣ ਲੱਗਿਆਂ ਘਰਾਂ ਦੀ ਤੋਟ ਨਹੀਂ ਰਹਿੰਦੀ।

ਮੰਗਤਿਆਂ ਤੋਂ ਮੰਗਣਾ ਲਾਹਨਤੀਆਂ ਦਾ ਕੰਮ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਬੰਦੇ ਦੀਆਂ ਆਪਣੀਆਂ ਲੋੜਾਂ ਹੀ ਮਸਾਂ ਪੂਰੀਆਂ ਹੁੰਦੀਆਂ ਹਨ, ਉਸ ਬੰਦੇ ਪਾਸੋਂ ਮੰਗਣਾ ਚੰਗਾ ਨਹੀਂ।

ਮਗਰ ਬਿਗਾਨੇ ਮੁੱਕੀਆਂ ਬੀਬੇ ਦਏ ਸੰਗ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਦੂਜੇ ਦਾ ਦੁਖ ਨਾ ਸਮਝੇ, ਸਗੋਂ ਹੋਰ ਦੁਖੀ ਕਰੇ।

ਮੰਗੀ ਸੀ ਚੜ੍ਹਨ ਨੂੰ ਮਿਲ ਗਈ ਚੁੱਕਣ ਨੂੰ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕੰਮ ਤਾਂ ਲਾਭ ਤੇ ਸੁਖ ਲਈ ਸ਼ੁਰੂ ਕੀਤਾ ਜਾਵੇ, ਪ੍ਰੰਤੂ ਉਸ ਵਿੱਚੋਂ ਉਲਟਾ ਦੁਖ ਤੇ ਨੁਕਸਾਨ ਪ੍ਰਾਪਤ ਹੋਵੇ।

ਮੱਛੀ ਪੱਥਰ ਚੱਟ ਕੇ ਮੁੜਦੀ ਹੈ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੀ ਜ਼ਿੱਦ ’ਤੇ ਅੜਿਆ ਹੋਇਆ ਕਿਸੇ ਦੀ ਨਾ ਮੰਨ ਕੇ ਆਪਣਾ ਨੁਕਸਾਨ ਕਰਵਾ ਕੇ ਹਟੇ।

ਮੱਝ ਲੋਹੀ, ਭੌਂ ਰੋਹੀ, ਰੰਨ ਜੱਟੀ, ਹੋਰ ਸਭ ਚੱਟੀ———ਇਸ ਅਖਾਣ ਵਿੱਚ ਲੋਹੀ ਮੱਝ ਅਤੇ ਰੋਹੀ ਭੌ ਨੂੰ ਗੁਣਕਾਰੀ ਦੱਸਦਿਆਂ ਹੋਇਆਂ ਰੰਨਾਂ ਵਿੱਚੋਂ ਰੰਨ ਜੱਟੀ ਚੰਗੀ ਸਮਝੀ ਗਈ ਹੈ, ਬਾਕੀ ਜਾਤਾਂ ਦੀਆਂ ਤੀਵੀਆਂ ਤਾਂ ਖਾਣ-ਪੀਣ ਦੀਆਂ ਸ਼ੌਕੀਨ ਹੁੰਦੀਆਂ ਹਨ।

ਮੱਝੀਂ ਘਰ ਵਰਿਆਮਾਂ, ਘੋੜੀਆਂ ਘਰ ਸੁਲਤਾਨਾਂ———ਭਾਵ ਇਹ ਹੈ ਕਿ ਤਕੜੇ ਬੰਦੇ ਹੀ ਮੱਝਾਂ ਰਖਦੇ ਹਨ ਤੇ ਘੋੜੀਆਂ ਅਮੀਰ ਲੋਕ ਹੀ ਪਾਲ਼ ਸਕਦੇ ਹਨ, ਗ਼ਰੀਬ ਨਹੀਂ ਪਾਲ ਸਕਦੇ।

ਮਣ ਭਾਵੇਂ ਮਾਣੀ, ਕਣਕ ਜਵਾਈਆਂ ਖਾਣੀ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਐਸ਼ ਕਰਨ ਵਾਲੇ ਬੰਦੇ ਐਸ਼ ਕਰਨ ਲਈ ਕਿਸੇ ਵਸਤੂ ਦੀ ਕੀਮਤ ਦੇ ਵੱਧ-ਘੱਟ ਹੋਣ ਦਾ ਖ਼ਿਆਲ ਨਹੀਂ ਕਰਦੇ।

ਮੱਥਰਾ ਤੀਨ ਲੋਕ ਸੇ ਨਿਆਰੀ———ਇਹ ਅਖਾਣ ਉਸ ਆਦਮੀ ਪ੍ਰਤੀ ਬੋਲਿਆ

ਲੋਕ ਸਿਆਣਪਾਂ/141