ਇਹ ਸਫ਼ਾ ਪ੍ਰਮਾਣਿਤ ਹੈ
ਊਠ ਖਾਲ੍ਹੀ ਵੀ ਅੜਾਏ ਤੇ ਲੱਦਿਆ ਵੀ
ਇਹ ਅਖਾਣ ਵੀ ਉਹਨਾਂ ਕੰਮ ਚੋਰਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕੋਈ ਵੀ ਔਖਾ-ਸੌਖਾ ਕੰਮ ਕਰਨ ਵੇਲੇ ਮੂੰਹ ਵੱਟੀ ਰਖਦੇ ਹਨ।ਊਠ ਚਾਲੀ ਤੇ ਬੋਤਾ ਪੰਤਾਲੀ
ਜਦੋਂ ਕਿਸੇ ਵੱਡੀ ਤੇ ਵਧੀਆ ਚੀਜ਼ ਦੇ ਟਾਕਰੇ ਤੇ ਛੋਟੀ ਤੇ ਘਟੀਆ ਚੀਜ਼ ਦਾ ਮੁੱਲ ਪਾਇਆ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।ਊਠ ਤੇ ਚੜ੍ਹੀ ਨੂੰ ਕੁੱਤਾ ਵੱਡੂ
ਜਦੋਂ ਕੋਈ ਬੰਦਾ ਖ਼ਤਰੇ ਦੀ ਸੰਭਾਵਨਾ ਤੋਂ ਦੂਰ ਹੁੰਦਾ ਹੋਇਆ ਵੀ ਐਵੇਂ ਡਰੀ ਜਾਵੇ ਉਦੋਂ ਕਹਿੰਦੇ ਹਨ।ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲ਼ਾ ਨੀ ਹੁੰਦਾ
ਜਦੋਂ ਕਿਸੇ ਵਿਅਕਤੀ ਦੇ ਜੁੰਮੇ ਲੱਗੇ ਬਹੁਤ ਸਾਰੇ ਕੰਮਾਂ ਵਿੱਚੋਂ ਨਾਮਾਤਰ ਕੰਮ ਘਟਾ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।ਊਠ ਦਾ ਪੱਦ ਉੱਚਾ ਜਾਏ
ਭਾਵ ਇਹ ਕਿ ਵੱਡੇ ਲੋਕਾਂ ਦੇ ਐਬ ਵੀ ਲੁਕੇ ਰਹਿੰਦੇ ਹਨ।ਊਠ ਦਾ ਪੱਦ ਨਾ ਜ਼ਮੀਂ ਨਾ ਆਸਮਾਨ
ਜਦੋਂ ਕੋਈ ਬਿਨਾਂ ਸਿਰ-ਪੈਰ ਤੋਂ ਗੱਪਾਂ ਮਾਰੇ, ਬੇਥਵੀਆਂ ਮਾਰੇ, ਓਦੋਂ ਇੰਜ ਆਖਦੇ ਹਨ।ਊਠ ਦੇ ਗਲ਼ ਟੱਲੀ
ਜਦੋਂ ਕਿਸੇ ਲੰਮੇ ਕਦ ਵਾਲੇ ਪੁਰਸ਼ ਨਾਲ਼ ਛੋਟੇ ਕਦ ਵਾਲ਼ੀ ਪਤਨੀ ਜਾ ਰਹੀ ਹੋਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।ਊਠ ਦੇ ਮੂੰਹ ਜ਼ੀਰਾ
ਬਹੁਤ ਸਾਰੀ ਲੋੜੀਂਦੀ ਵਸਤੂ ਦੀ ਥਾਂ ਜਦੋਂ ਥੋੜ੍ਹੀ ਮਾਤਰਾ ਵਿੱਚ ਕੰਮ ਸਾਰਨ ਲਈ ਕਿਹਾ ਜਾਂਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।ਊਠ ਨਾ ਕੁੱਦੇ, ਬੋਰੇ ਕੁੱਦੇ
ਭਾਵ ਇਹ ਹੈ ਕਿ ਜਦੋਂ ਕੋਈ ਬੇ-ਹੱਕਾ ਹੱਕਦਾਰ ਦੀ ਥਾਂ ਆਪਣਾ ਹੱਕ ਜਤਾਉਣ ਲਈ ਅਜਾਈਂ ਰੌਲ਼ਾ ਰੱਪਾ ਪਾਉਣ ਲੱਗੇ। |ਊਠ ਨਾ ਪੁੱਦਿਆ, ਜੇ ਪੱਦਿਆ ਤਾਂ ਫੁੱਸ
ਜਦੋਂ ਕੋਈ ਮੂਰਖ਼ ਬੰਦਾ ਆਪਣੇ ਆਪ ਨੂੰ ਸਿਆਣਾ ਸਿੱਧ ਕਰਨ ਲਈ ਕੋਈ ਮੂਰਖਾਂ ਵਾਲ਼ੀ ਗੱਲ ਕਰੋ, ਓਦੋਂ ਆਖਦੇ ਹਨ।ਊਠ ਬੁੱਢਾ ਹੋ ਗਿਆ ਪਰ ਮੂਤਣਾ ਨੀ ਆਇਆ
ਜਦੋਂ ਕੋਈ ਵਡੇਰੀ ਉਮਰ ਦਾ ਪੁਰਸ਼ ਕੁਚੱਜੇ ਕੰਮ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।ਊਠ ਬੋਲੁਗਾ ਤਾਂ ਲਾਣੇ ਦੀ ਬੋ ਆਊਗੀ
ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂਰਖ਼ ਆਦਮੀ ਸਮਾਂ ਤੇ ਸਥਾਨ ਵੇਖ ਕੇ ਗੱਲ ਨਹੀਂ ਕਰਦਾ ਜਦੋਂ ਬੋਲੇਗਾ ਮੂਰਖ਼ਾਂ ਵਾਲੀ ਗੱਲ ਹੀ ਕਰੇਗਾ।ਊਨਾਂ ਨੂੰ ਛੱਪਰ ਕੌਣ ਪਾਉਂਦੈ
ਭਾਵ ਇਹ ਮਿਹਨਤੀ ਤੇ ਨਰੋਏ ਸਰੀਰਾਂ ਵਾਲਿਆਂ ਨੂੰ ਸੁਖ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ। ਉਹ ਆਪਣੇ ਸਿਰੜ ਨਾਲ਼ ਹੀ ਕੰਮ ਕਰੀ ਜਾਂਦੇ ਹਨ।ਲੋਕ ਸਿਆਣਪਾਂ/14