ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਸ਼ਰੀਕੇ ਵਿੱਚ ਪੂਰੀ ਟੋਹਰ ਨਾਲ਼ ਵਸਣਾ ਚਾਹੀਦਾ ਹੈ, ਭਾਵੇਂ ਕਿੰਨਾ ਹੀ ਦੁਖ ਹੋਵੇ ਪਰ ਬਾਹਰੋਂ ਖ਼ੁਸ਼-ਖੁਸ਼ ਦਿਖਾਈ ਦੇਵੇ ਨਹੀਂ ਤਾਂ ਸ਼ਰੀਕ ਤੁਹਾਨੂੰ ਦੁਖੀ ਦੇਖ ਕੇ ਖ਼ੁਸ਼ੀਆਂ ਮਨਾਉਣਗੇ।
ਵੇਲਾ ਵਖਤ ਵਿਹਾਣਿਆਂ, ਕੀ ਹੁੰਦਾ ਪੱਛੋਤਾਣਿਆਂ-ਭਾਵ ਇਹ ਹੈ ਕਿ ਢੁਕਵੇਂ ਸਮੇਂ ਤੇ ਕੰਮ ਕੀਤਾ ਹੀ ਚੰਗਾ ਹੁੰਦਾ ਹੈ। ਜੋ ਸਮਾਂ ਗੁਆ ਲਿਆ ਤੇ ਪਿੱਛੋਂ ਸੈਆਂ ਵਾਰ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ।
ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ-ਇਸ ਅਖਾਣ ਵਿੱਚ ਦਰਸਾਇਆ ਗਿਆ ਹੈ ਕਿ ਯੋਗ ਸਮਾਂ ਬੀਤ ਜਾਣ ਮਗਰੋਂ ਕੀਤਾ ਕੰਮ ਨਾ ਕਰਨ ਦੇ ਬਰਾਬਰ ਹੁੰਦਾ ਹੈ। ਹਰ ਕੰਮ ਉੱਚਿਤ ਸਮੇਂ ’ਤੇ ਹੀ ਕਰਨਾ ਚਾਹੀਦਾ ਹੈ।

ਲੋਕ ਸਿਆਣਪਾਂ/162