ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਗੱਲ ਜਾਂ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ, ਬਿਨਾਂ ਕਾਰਨ ਕੋਈ ਘਟਨਾ ਨਹੀਂ ਵਾਪਰਦੀ।
ਅੱਗ ਲੱਗਿਆਂ ਖੂਹ ਨਹੀਂ ਪੁੱਟੀਦੇ
ਭਾਵ ਇਹ ਹੈ ਕਿ ਲੋੜੀਂਦੀ ਵਸਤੂ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਹੈ ਐਨ ਮੌਕੇ 'ਤੇ ਪ੍ਰਬੰਧ ਕਰਨਾ ਸੰਭਵ ਨਹੀਂ। ਐਨ ਲੋੜ ਵੇਲੇ ਚੀਜ਼ ਲੱਭਣੀ ਮੁਸ਼ਕਿਲ ਹੁੰਦੀ ਹੈ।ਅੱਗ ਲੈਣ ਆਈ ਘਰ ਵਾਲ਼ੀ ਬਣ ਬੈਠੀ
ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਤੋਂ ਕੋਈ ਲਾਭ ਪ੍ਰਾਪਤ ਕਰਕੇ ਉਸੇ ਲਾਭਦਾਇਕ ਵਸਤੂ ਦਾ ਮਾਲਕ ਬਣ ਜਾਵੇ। ਕਿਸੇ ਭਲੇ-ਮਾਣਸ ਦੀ ਭਲਮਾਣਸੀ ਦਾ ਨਾਜਾਇਜ਼ ਲਾਭ ਉਠਾਉਣਾ।ਅਗਲਿਆਂ ਦੇ ਰਾਹ ਪਿਛਲਿਆਂ ਦੇ ਪੈਂਤੜੇ
ਭਾਵ ਇਹ ਹੈ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੇ ਪਾਏ ਪੂਰਨਿਆਂ 'ਤੇ ਹੀ ਤੁਰਦੇ ਹਾਂ। ਪਿੱਛੋਂ ਆਉਣ ਵਾਲ਼ੇ ਆਪਣੇ ਵਡੇਰਿਆਂ ਦੀਆਂ ਪੈੜਾਂ 'ਤੇ ਹੀ ਤੁਰਦੇ ਹਨ।ਅਗਲੇ ਨਹੀਂ ਭਾਉਂਦੇ, ਹੋਰ ਢਿੱਡ ਕਢੀਂ ਆਉਂਦੇ
ਜਦੋਂ ਘਰ ਦਾ ਮਾਲਕ ਪਹਿਲਾਂ ਆਏ ਪ੍ਰਾਹੁਣਿਆਂ ਤੋਂ ਸਤਿਆ ਬੈਠਾ ਹੋਵੇ ਤੇ ਅੱਗੋਂ ਹੋਰ ਇਹੋ ਜਿਹੇ ਅਣਸੱਦੇ ਪ੍ਰਾਹੁਣੇ ਆ ਜਾਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।ਅੱਗਾ ਤੇਰਾ ਤੇ ਪਿੱਛਾ ਮੇਰਾ
ਜਦੋਂ ਕਿਸੇ ਵਿਅਕਤੀ ਦੀ ਅਗਵਾਈ ਵਿੱਚ ਚੱਲਣ ਅਥਵਾ ਕੰਮ ਕਰਨ ਦਾ ਵਿਸ਼ਵਾਸ ਪ੍ਰਗਟਾਣਾ ਹੋਵੇ ਉਦੋਂ ਇਹ ਅਖਾਣ ਬੋਲਦੇ ਹਨ।ਅਗਾਈ ਸੌ ਸਵਾਈ
ਇਸ ਅਖਾਣ ਵਿੱਚ ਫ਼ਸਲ ਸਮੇਂ ਸਿਰ ਅਗੇਤੀ ਬੀਜਣ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ। ਅਗੇਤੀ ਫ਼ਸਲ ਚੰਗਾ ਝਾੜ ਦੇਂਦੀ ਹੈ।ਅੱਗੇ ਅਗੇਰੇ ਜਾਹ, ਕਰਮਾਂ ਦਾ ਖੱਟਿਆ ਖਾ
ਭਾਵ ਇਹ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ ਦੇਸ਼ਾਂ-ਪ੍ਰਦੇਸਾਂ 'ਚ ਫਿਰ ਲਵੋ, ਕਮਾਈ ਤਾਂ ਕਰਮਾਂ ਦੀ ਹੀ ਖਾਣੀ ਹੈ।ਅੱਗੇ ਈ ਬੋਬੋ ਟੱਪਣੀ, ਮਗਰੋਂ ਢੋਲਾਂ ਦੀ ਗੜਗੱਜ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਅੱਯਾਸ਼ ਬੰਦੇ ਨੂੰ ਉਹਦੇ ਵਰਗੇ ਹੀ ਅੱਯਾਸ਼ ਤੇ ਫ਼ਜ਼ੂਲ ਖ਼ਰਚ ਸਾਥੀ ਮਿਲ਼ ਜਾਣ।ਅੱਗੇ ਸੱਪ ਤੇ ਪਿੱਛੇ ਸ਼ੀਹ
ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਪੁਰਸ਼ ਦੁਚਿੱਤੀ ਵਿੱਚ ਫਸ ਜਾਵੇ ਅਤੇ ਉਸ ਨੂੰ ਕਿਸੇ ਕੰਮ ਕਾਰ ਵਿੱਚ ਅੰਤਿਮ ਨਿਰਣਾ ਲੈਣ ਜਾਂ ਨਾ ਲੈਣ ਵਿੱਚ ਦੋਹੀਂ ਪਾਸੀਂ ਨੁਕਸਾਨ ਹੁੰਦਾ ਹੋਵੇ।ਅੱਗੇ ਕਮਲੀ, ਉਤੋਂ ਪੈ ਗਈ ਸਿਵਿਆਂ ਦੇ ਰਾਹ
ਜਦੋਂ ਮੂਰਖ਼ ਬੰਦਾ ਹੋਰ ਮੂਰਖ਼ਾਂ ਵਾਲੇ ਕੰਮ ਕਰੇ ਉਦੋਂ ਇਹ ਅਖਾਣ ਵਰਤਦੇ ਹਨ।ਲੋਕ ਸਿਆਣਪਾਂ/18