ਇਹ ਵਰਕੇ ਦੀ ਤਸਦੀਕ ਕੀਤਾ ਹੈ
ਬਹਾਦਰ ਲੋਕ ਮਰਨ ਤੋਂ ਨਹੀਂ ਡਰਦੇ, ਉਹ ਜ਼ਿੰਦਗੀ 'ਚ ਚੰਗੇਰਾ ਕੰਮ ਕਰਕੇ ਪਹਿਲਾਂ ਆਈ ਮੌਤ ਨੂੰ ਤਰਜੀਹ ਦੇਂਦੇ ਹਨ।
ਅੰਞਾਣਾ ਜਾਣੇ ਹੀਆ, ਸਿਆਣਾ ਜਾਣੇ ਕੀਆ
ਇਸ ਅਖਾਣ ਦਾ ਭਾਵ ਇਹ ਹੈ ਕਿ ਸਿਆਣਾ ਬੰਦਾ ਉਸ ਨਾਲ਼ ਕਿਸੇ ਹੋਰ ਪੁਰਸ਼ ਵੱਲੋਂ ਕੀਤੀ ਭਲਾਈ ਨੂੰ ਨਹੀਂ ਭੁਲਦਾ-ਉਹ ਕੀਤੀ ਮਿਹਰਬਾਨੀ ਨੂੰ ਸਦਾ ਚੇਤੇ ਰੱਖਦਾ ਹੈ। ਅੰਞਾਣੇ ਬਾਲ ਹਿਤ ਤੇ ਪਿਆਰ ਨੂੰ ਮੰਨਦੇ ਹਨ।ਅਜੇ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੋਹੀ
ਜਦੋਂ ਕਰਨ ਗੋਚਰਾ ਕੰਮ ਅਜੇ ਕਾਫ਼ੀ ਮਾਤਰਾ ਵਿੱਚ ਕਰਨੋਂ ਰਹਿੰਦਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।ਅਜੇ ਦਿੱਲੀ ਦੂਰ ਏ
ਇਸ ਅਖਾਣ ਦਾ ਭਾਵ ਵੀ ਉਪਰੋਕਤ ਅਖਾਣ ਅਨੁਸਾਰ ਹੀ ਹੈ। ਜਦੋਂ ਕੰਮ ਕਾਫ਼ੀ ਮਾਤਰਾ ਵਿੱਚ ਕਰਨਾ ਪਿਆ ਹੋਵੇ, ਉਦੋਂ ਕਹਿੰਦੇ ਹਨ।ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ
ਜਦੋਂ ਕੋਈ ਸੁਖ ਲਈ ਪ੍ਰਾਪਤ ਕੀਤੀ ਵਸਤੁ ਦੁਖਾਂ ਦਾ ਖੌ ਬਣ ਜਾਵੇ ਤਾਂ ਉਦੋਂ ਇਹ ਅਖਾਣ ਵਰਤਦੇ ਹਨ।ਅਟਕਲ ਪੱਚੂ ਚੌੜ ਚੁਪੱਟ
ਬਿਨਾਂ ਵਿਉਂਤਬੰਦੀ ਦੇ ਕੀਤਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ, ਹਰ ਕੰਮ ਹਿਸਾਬ ਕਿਤਾਬ ਲਾ ਕੇ, ਵਿਉਂਤ ਅਨੁਸਾਰ ਕਰਨ 'ਚ ਹੀ ਲਾਭ ਹੈ।ਅੱਟੀ ਨਾ ਵੱਟੀ ਬੁੜ ਬੁੜ ਵਾਧੇ ਦੀ
ਜਦੋਂ ਕਿਸੇ ਦੇ ਹੱਥ ਪੱਲੇ ਤੇ ਕੁਝ ਨਾ ਹੋਵੇ ਅਤੇ ਝਗੜਨ ਲਈ ਵਾਧੂ ਤਿਆਰ ਰਹੇ ਉਦੋਂ ਇਹ ਅਖਾਣ ਵਰਤਦੇ ਹਨ।ਅੱਡ ਖਾਏ ਹੱਡ ਖਾਏ, ਵੰਡ ਖਾਏ ਖੰਡ ਖਾਏ
ਇਸ ਅਖਾਣ ਰਾਹੀਂ ਵੱਖਰਿਆਂ ਇਕੱਲੇ ਬਹਿ ਕੇ ਖਾਣ ਦੀ ਥਾਂ ਵੰਡ ਕੇ ਛਕਣ ਦੀ ਮਹਿਮਾ ਦਰਸਾਈ ਗਈ ਹੈ।ਅਣ-ਤਾਜ਼ਾ ਹੁੱਕਾ, ਅਣ-ਧੋਤਾ ਮੂੰਹ, ਚੰਦਰੀ ਨੂੰਹ, ਬੰਦਿਆਂ ਵਲ ਕੰਡ ਤੇ ਕੰਧ ਵੱਲ ਮੂੰਹ, ਇਹਨਾਂ ਤਿੰਨਾਂ ਦਾ ਫਿੱਟੇ ਮੂੰਹ
ਅਖਾਣ ਦਾ ਭਾਵ ਸਪੱਸ਼ਟ ਹੈ ਮਨੁੱਖ ਦੇ ਉਪਰੋਕਤ ਕਿਰਦਾਰ ਨੂੰ ਨਕਾਰਿਆ ਗਿਆ ਹੈ।ਅੱਤ ਨਾ ਭਲਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ
ਇਹ ਅਖਾਣ ਅਤਿ ਦੀ ਨਿਖੇਧੀ ਕਰਦਿਆਂ ਗੱਭਲਾ ਰਸਤਾ ਧਾਰਨ ਕਰਨ ਦੀ ਸਿੱਖਿਆ ਦਿੰਦਾ ਹੈ।ਅੰਤ ਬੁਰੇ ਦਾ ਬੁਰਾ
ਭਾਵ ਸਪੱਸ਼ਟ ਹੈ। ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਨਿਕਲਦਾ ਹੈ।ਅੱਥਰੁ ਇਕ ਨਹੀਂ, ਕਾਲਜਾਂ ਬੇਰੇ ਬੇਰੇ
ਜਦੋਂ ਕੋਈ ਬੰਦਾ ਫ਼ੋਕੀ ਹਮਦਰਦੀ ਜ਼ਾਹਿਰ ਕਰੇ ਅਤੇ ਗੱਲਾਂ-ਗੱਲਾਂ ਨਾਲ ਕੰਮ ਸਾਰੇ, ਉਦੋਂ ਇਹ ਅਖਾਣ ਬੋਲਦੇ ਹਨ।ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ
ਭਾਵ ਪ੍ਰਤੱਖ ਹੈ ਸੱਚੇ ਬੰਦੇ ਨੂੰ ਕਿਸੇ ਦਾ ਭੈ ਨਹੀਂ ਹੁੰਦਾ, ਉਹ ਨਸੰਗ ਹੋ ਕੇ ਨੱਚਦਾ ਹੈ।ਲੋਕ ਸਿਆਣਪਾਂ/20