ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/260

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਮੁੱਛ ਫੁੱਟਣਾ-ਦਾਹੜੀ ਦੇ ਵਾਲ਼ ਉੱਗਣੇ ਸ਼ੁਰੂ ਹੋ ਜਾਣੇ।
ਮਸਤੀ ਕੱਢਣਾ-ਮਾਰ ਮਾਰ ਕੇ ਸਿੱਧਾ ਕਰ ਦੇਣਾ।
ਮਹਿਲ ਚਾੜ੍ਹ ਕੇ ਪੌੜੀ ਖਿੱਚਣੀ-ਮਿੱਤਰ ਧਰੋਹ ਕਮਾਉਣਾ, ਸਿਰੇ ਚਾੜ੍ਹ ਕੇ ਸਾਥ ਛੱਡ ਦੇਣਾ, ਬੁਰੀ ਥਾਂ ਫਸਾਣਾ।
ਮਹੀਨਾ ਬੰਨ੍ਹਣਾ-ਮਹੀਨੇਵਾਰ ਪੈਸੇ ਦੇਣੇ।
ਮੱਕੂ ਬੰਨ੍ਹਣਾ-ਬਹੁਤ ਔਖਾ ਕਰਨਾ, ਬੁਰੀ ਤਰ੍ਹਾਂ ਫਸਾ ਦੇਣਾ।
ਮੱਖਣ ਵਿੱਚੋਂ ਵਾਲ ਵਾਂਗ ਕੱਢਣਾ-ਸੌਖ ਨਾਲ ਵੈਰੀ ਨੂੰ ਮਾਰ ਮੁਕਾਉਣਾ।
ਮੁੱਖ ਝਾੜਨਾ-ਬੇਇੱਜ਼ਤੀ ਕਰ ਦੇਣੀ।
ਮੱਖੀ ਤੇ ਮੱਖੀ ਮਾਰਨਾ-ਬਿਨਾਂ ਸੋਚੇ ਸਮਝੇ ਹੂ ਬ ਹੂ ਨਕਲ ਕਰਨੀ।
ਮੱਖੀ ਨਿਗਲਣਾ-ਘ੍ਰਿਣਾ ਵਾਲਾ ਕੰਮ ਕਰਨਾ, ਜਾਣ ਬੁੱਝ ਕੇ ਆਪਣਾ ਨੁਕਸਾਨ ਕਰਨਾ।
ਮੱਖੀਆਂ ਮਾਰਨਾ-ਵਿਹਲੇ ਬੈਠਣਾ।
ਮਗਜ਼ ਪੱਚੀ ਕਰਨਾ-ਸਿਰ ਖਪਾਈ ਕਰਨੀ।
ਮਗਰਮੱਛ ਦੇ ਹੰਝੂ ਕੇਰਨੇ-ਅੰਦਰੋਂ ਖੋਟ ਹੋਣਾ ਪਰ ਉੱਪਰੋਂ ਉੱਪਰੋਂ ਹਮਦਰਦੀ ਜਤਾਉਣੀ।
ਮੱਛੀ ਵਿਕਣਾ-ਸ਼ੋਰ ਸ਼ਰਾਬਾ ਹੋਣਾ, ਰੌਲਾ ਗੌਲਾ ਹੋਣਾ।
ਮਜਾਜ਼ ਵਿੱਚ ਹੋਣਾ-ਹੰਕਾਰ ਵਿੱਚ ਹੋਣਾ।
ਮਣ ਲਹੂ ਵੱਧਣਾ-ਖ਼ੁਸ਼ੀ ਨਾਲ ਆਫਰ ਜਾਣਾ।
ਮੱਤ ਮਾਰ ਦੇਣਾ-ਵਿਆਕੁਲ ਕਰ ਛੱਡਣਾ, ਸੂਝ-ਬੂਝ ਨਾ ਰਹਿਣ ਦੇਣੀ।
ਮਤਾ ਪਕਾਉਣਾ-ਰਲ ਕੇ ਸਲਾਹ ਮਸ਼ਵਰਾ ਕਰਨਾ।
ਮੱਥਾ ਡੂੰਮਣਾ-ਕਿਸੇ ਨੂੰ ਮਾੜੀ ਮੋਟੀ ਚੀਜ਼ ਦੇ ਕੇ ਆਪਣੇ ਗਲੋਂ ਲਾਹੁਣਾ।
ਮੱਥਾ ਖਿੜਨਾ-ਮੂੰਹ ਤੇ ਖ਼ੁਸ਼ੀ ਦੇ ਚਿੰਨ੍ਹ ਹੋਣੇ।
ਮੱਥਾ ਜੋੜਨਾ-ਨੇੜੇ ਵਹਿ ਕੇ ਘੁਸਰ ਮੁਸਰ ਕਰਨਾ।
ਮੱਥਾ ਠਣਕਣਾ-ਸ਼ੱਕ ਪੈ ਜਾਣਾ।
ਮੱਥਾ ਠੋਕਣਾ-ਮੱਥੇ 'ਤੇ ਹੱਥ ਮਾਰ ਕੇ ਪਛਤਾਵਾ ਪ੍ਰਗਟ ਕਰਨਾ।
ਮੱਥਾ ਰਗੜਨਾ-ਮਿੰਨਤਾਂ ਤਰਲੇ ਕਰਨੇ।

ਲੋਕ ਸਿਆਣਪਾਂ/258