ਇਹ ਸਫ਼ਾ ਪ੍ਰਮਾਣਿਤ ਹੈ
ਆਪਣੀ ਅਕਲ ਤੇ ਬਿਗਾਨਾ ਧਨ ਬਹੁਤਾ ਲੱਗਦਾ ਹੈ
ਭਾਵ ਇਹ ਹੈ ਕਿ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲ਼ੋਂ ਅਕਲਮੰਦ ਸਮਝਦਾ ਹੈ ਪ੍ਰੰਤੂ ਦੂਜੇ ਦੀ ਅਮੀਰੀ ਨੂੰ ਵੇਖ ਕੇ ਈਰਖਾ ਕਰਦਾ ਹੈ।ਆਪਣੀ ਅੱਖ ਪਰਾਇਆ ਡੇਲਾ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ 'ਤੇ ਚੰਗੀ ਸਮਝੇ।ਆਪਣੀ ਆਪਣੀ ਡਫ਼ਲੀ, ਆਪਣਾ ਆਪਣਾ ਰਾਗ
ਭਾਵ ਇਹ ਹੈ ਕਿ ਹਰ ਕਿਸੇ ਦਾ ਕੰਮ ਕਰਨ ਦਾ ਢੰਗ ਆਪਣਾ-ਆਪਣਾ ਹੁੰਦਾ ਹੈ।ਆਪਣੀ ਇੱਜ਼ਤ ਆਪਣੇ ਹੱਥ
ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ, ਜੇ ਤੁਸੀਂ ਕਿਸੇ ਨਾਲ਼ ਮਾੜਾ ਵਰਤਾਓ ਕਰੋਗੇ ਤਾਂ ਤੁਹਾਡੇ ਨਾਲ਼ ਵੀ ਅਗਲਾ ਮਾੜਾ ਵਰਤਾਓ ਕਰੇਗਾ।ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ
ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਮਾੜੇ ਸਰੀਰ ਦਾ ਬੰਦਾ ਆਪਣੇ ਪਿੰਡ ਜਾਂ ਮੁਹੱਲੇ 'ਚ ਬਾਹਰਲੇ ਬੰਦੇ ਨੂੰ ਆਕੜ-ਆਕੜ ਕੇ ਪਵੇ। ਆਪਣਾ ਗੌਂ ਕੱਢਣ ਲਈ ਖੋਤੇ ਨੂੰ ਵੀ ਪਿਓ ਆਖੀਦਾ ਹੈ ਭਾਵ ਇਹ ਹੈ ਕਿ ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।ਆਪਣੀ ਲੱਸੀ ਨੂੰ ਕੋਈ ਖੱਟੀ ਨੀ ਕਹਿੰਦਾ
ਭਾਵ ਇਹ ਹੈ ਕਿ ਹਰ ਕੋਈ ਆਪਣੀ ਚੀਜ਼ ਨੂੰ ਸਲਾਹੁੰਦਾ ਹੈ, ਆਪਣੇ ਔਗੁਣ ਵੀ ਉਸ ਨੂੰ ਗੁਣ ਜਾਪਦੇ ਹਨ, ਆਪਣੀਆਂ ਕਮਜ਼ੋਰੀਆਂ ਕੋਈ ਨਹੀਂ ਦੱਸਦਾ।ਆਪਣੀ ਪਈ ਪਰਾਈ ਵਿਸਰੀ
ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੇ ਗਲ਼ ਕੋਈ ਮੁਸੀਬਤ ਆਣ ਪਵੇ ਤੇ ਉਹ ਦੂਜੇ ਸਾਕ ਸਬੰਧੀਆਂ ਦੀ ਸਹਾਇਤਾ ਕਰਨੀ ਛੱਡ ਦੇਵੇ। ਆਪਣੀ ਪੱਤ ਆਪਣੇ ਹੱਥ ਇਸ ਅਖਾਣ ਦਾ ਭਾਵ ਅਰਥ ਇਹ ਕਿ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਡੀ ਇੱਜ਼ਤ ਹੋਵੇ। ਆਪਣੀ ਇੱਜ਼ਤ ਕਰਾ ਸਕਣਾ ਮਨੁੱਖ ਦੇ ਆਪਣੇ ਹੱਥ ਹੈ।ਆਪਣੀ ਮਹਿੰ ਦਾ ਦੁੱਧ ਸੌ ਕੋਹ ਤੇ ਜਾ ਪੀਈਦਾ ਹੈ
ਇਸ ਅਖਾਣ ਰਾਹੀਂ ਮਨੁੱਖੀ ਵਰਤਾਰੇ ਬਾਰੇ ਗਿਆਨ ਦਿੱਤਾ ਗਿਆ ਹੈ। ਤੁਸੀਂ ਜਿਹੋ ਜਿਹੀ ਸੇਵਾ ਆਪਣੇ ਘਰ ਆਏ ਪ੍ਰਾਹੁਣੇ ਦੀ ਕਰਦੇ ਹੋ ਇਹੋ ਜਿਹੀ ਸੇਵਾ ਤੁਹਾਡੀ ਵੀ ਹੋਵੇਗੀ।ਆਪਣੀ ਮੱਝ ਭਾਵੇਂ ਮਰਜੇ ਪਰ ਸ਼ਰੀਕਾਂ ਦੀ ਕੰਧ ਢਹਿ ਜੇ
ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਸ਼ ਆਪਣਾ ਨੁਕਸਾਨ ਕਰਵਾ ਕੇ ਆਪਣੇ ਸ਼ਰੀਕ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰੇ।ਲੋਕ ਸਿਆਣਪਾਂ/25