ਆਏ ਦੀ ਖ਼ੁਸ਼ੀ ਨਾ, ਨਾ ਗਏ ਦਾ ਗ਼ਮਇਹ ਅਖਾਣ ਉਹਨਾਂ ਬੰਦਿਆਂ ਬਾਰੇ ਚਾਨਣਾ ਪਾਉਂਦਾ ਹੈ ਜਿਹੜੇ ਦੁਨੀਆਂ 'ਚ ਨਿਰਲੇਪ ਰਹਿ ਕੇ ਸਹਿਜ ਅਵਸਥਾ ਵਿੱਚ ਜੀਵਨ ਬਤੀਤ ਕਰਦੇ ਹਨ। ਜਿਨ੍ਹਾਂ ਨੂੰ ਨਾ ਖ਼ੁਸ਼ੀ ਆਪੇ ਤੋਂ ਬਾਹਰ ਕਰਦੀ ਹੈ, ਨਾ ਗ਼ਮ ਗਮਗੀਨ ਕਰਦਾ ਹੈ।
ਆਏ ਨੀ ਨਿਹੰਗ, ਬੂਹੇ ਖੋਹਲ ਦੇ ਨਿਸ਼ੰਗਇਸ ਅਖਾਣ ਵਿੱਚ ਨਿਹੰਗ ਸਿੰਘਾਂ ਦੇ ਚਰਿੱਤਰ ਦੀ ਸ਼ਲਾਘਾ ਕੀਤੀ ਗਈ ਹੈ ਕਿ ਉਹ ਆਪਣੀ ਲੋੜ ਤੋਂ ਵੱਧ ਕਿਸੇ ਚੀਜ਼ ਵੱਲ ਨਹੀਂ ਵੇਖਦੇ।
ਆਏ ਭਾਬੋ ਦੇ ਸੱਕੇ, ਘਰ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ, ਭਾਬੋ ਸੁੱਜ ਭੜੋਲਾ ਹੋਈਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਤੀਵੀਆਂ ਆਪਣੇ ਪੇਕਿਆਂ ਤੋਂ ਆਏ ਰਿਸ਼ਤੇਦਾਰਾਂ ਦੀ ਤਾਂ ਖ਼ੂਬ ਟਹਿਲ ਸੇਵਾ ਕਰਦੀਆਂ ਹਨ ਪ੍ਰੰਤੂ ਜੇ ਸਹੁਰਿਆਂ ਵੱਲੋਂ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਉਹਨਾਂ ਦੇ ਸਿਰ ਸੌ ਘੜਾ ਪਾਣੀ ਦਾ ਪੈ ਜਾਂਦਾ ਹੈ। ਟਹਿਲ ਸੇਵਾ ਕਰਨ ਦੀ ਥਾਂ ਰੁਸ ਬਹਿੰਦੀਆਂ ਹਨ।
ਆਈ ਮਾਈ ਮੱਸਿਆ, ਜਿਸ ਖਾਣ ਪੀਣ ਕੱਸਿਆਜਦੋਂ ਕੋਈ ਕੰਜੂਸ ਬੰਦਾ ਕਿਸੇ ਹੋਰ ਬੰਦੇ ਦੇ ਸਬੱਬ ਖ਼ਰਚ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।
ਆਈ ਮੌਜ ਫ਼ਕੀਰ ਦੀ, ਲਾਈ ਝੁੱਗੀ ਨੂੰ ਅੱਗਇਹ ਅਖਾਣ ਉਹਨਾਂ ਮਨ ਮੌਜੀ ਬੰਦਿਆਂ ਬਾਰੇ ਹੈ ਜਿਹੜੇ ਆਪਣੀ ਮੌਜ ਮਸਤੀ ਲਈ ਆਪਣਾ ਨੁਕਸਾਨ ਕਰਨੋਂ ਪ੍ਰਹੇਜ਼ ਨਹੀਂ ਕਰਦੇ।
ਆਸਾ ਜੀਵੇ, ਨਿਰਾਸਾ ਮਰੇਭਾਵ ਇਹ ਹੈ ਕਿ ਦੁਨੀਆਂ ਆਸ ਦੇ ਸਹਾਰੇ ਹੀ ਚੱਲ ਰਹੀ ਹੈ। ਲੋਕ ਆਸ ਦੇ ਆਸਰੇ ਹੀ ਜੀਵਨ ਜੀ ਰਹੇ ਹਨ।
ਆਸਾਂ ਬੱਧਾ ਸੰਸਾਰ ਹੈਨਿਰਾਸ਼ ਨਾ ਹੋਣ ਦੀ ਪ੍ਰੇਰਨਾ ਦੇਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਆਸ ਦੇ ਸਹਾਰੇ ਹੀ ਇਹ ਜੀਵਨ ਚੱਲ ਰਿਹਾ ਹੈ।
ਆਟਾ ਗੁਨ੍ਹਦੀਏ ਤੇਰਾ ਸਿਰ ਕਿਉਂ ਹਿਲਦਾ ਏਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਕੋਈ ਬਹਾਨਾ ਬਣਾ ਕੇ ਝਾੜ ਝੰਬ ਕਰਨੀ ਹੋਵੇ।
ਆਤਕਾਂ ਦੇ ਆਤਕ, ਜੇਹੇ ਮਾਪੇ ਤੇਹੇ ਜਾਤਕਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਉਲਾਦ ਆਪਣੇ ਮਾਪਿਆਂ 'ਤੇ ਹੀ ਜਾਂਦੀ ਹੈ-ਚੰਗਿਆਂ ਦੀ ਉਲਾਦ ਚੰਗੀ ਤੇ ਮਾੜਿਆਂ ਦੀ ਮਾੜੀ।
ਆਦਰ ਕਰ ਤੇ ਆਦਰ ਕਰਾਭਾਵ ਸਪੱਸ਼ਟ ਹੈ ਜੇਕਰ ਤੁਸੀਂ ਕਿਸੇ ਦਾ ਆਦਰ ਮਾਣ ਕਰੋਗੇ, ਉਹ ਵੀ ਬਦਲੇ ਵਿੱਚ ਤੁਹਾਡਾ ਆਦਰ ਮਾਣ ਕਰੇਗਾ।
ਆਂਦਰਾਂ ਭੁੱਖੀਆਂ ਮੁੱਛਾਂ ਤੇ ਚਉਲਇਹ ਅਖਾਣ ਉਹਨਾਂ ਬੰਦਿਆਂ ਲਈ ਹੈ ਜਿਹੜੇ ਆਰਥਿਕ ਤੌਰ 'ਤੇ ਨਿੱਘਰ ਚੁੱਕੇ ਹਨ, ਪਰਤੋਂ ਬਾਹਰੋਂ ਦਿਖਾਵੇ ਲਈ ਟੌਹਰ ਵਿਖਾਉਂਦੇ ਹਨ।
ਲੋਕ ਸਿਆਣਪਾਂ/29