ਇਹ ਸਫ਼ਾ ਪ੍ਰਮਾਣਿਤ ਹੈ
ਈਦ ਪਿੱਛੋਂ ਤੂੰਬਾ ਫੁਕਣਾ ਏ
ਭਾਵ ਇਹ ਹੈ ਲੋੜ ਦਾ ਸਮਾਂ ਬੀਤ ਜਾਣ ਮਗਰੋਂ ਮਿਲੀ ਵਸਤੂ ਦਾ ਕੋਈ ਲਾਭ ਨਹੀਂ।ਏਹੋ ਜਿਹਾਂ ਦੇ ਗਲ ਏਹੋ ਜੇਹੇ ਹੁੰਦੇ ਨੇ
ਜਦੋਂ ਕੋਈ ਮਾੜਾ ਬੰਦਾ ਕਿਸੇ ਨਾਲ ਮਾੜਾ ਵਰਤਾਓ ਕਰੇ, ਜਦੋਂ ਕੋਈ ਜਣਾ ਆਪਣੀ ਅਗਿਆਨਤਾ ਨੂੰ ਛੁਪਾਉਣ ਲਈ ਚਲਾਕੀ ਵਰਤੇ, ਉਦੋਂ ਇਹ ਅਖਾਣ ਬੋਲਦੇ ਹਨ।ਏਥੇ ਘਾੜ ਘੜੀਂਦੇ ਹੋਰ, ਬੰਨੀਂਦੇ ਸਾਧ, ਛੁਟੰਦੇ ਚੋਰ
ਜਦੋਂ ਕਿਸੇ ਰਾਜ ਪ੍ਰਬੰਧ ਵਿੱਚ ਪਈ ਹਨ੍ਹੇਰ-ਗਰਦੀ ਜਾਂ ਕੁਸ਼ਾਸਨ ਦਾ ਜ਼ਿਕਰ ਕਰਨਾ ਹੋਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।ਸ
ਸੱਸ ਦੀਆਂ ਮੇਲਣਾਂ, ਜੁਲਾਹੀਆਂ ਤੇਲਣਾਂ
ਜਦੋਂ ਕਿਸੇ ਪੁਰਸ਼ ਜਾਂ ਇਸਤਰੀ ਦਾ ਮੇਲ-ਮਿਲਾਪ ਭੈੜੇ ਤੇ ਮਾੜੇ ਬੰਦਿਆਂ ਨਾਲ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।ਸੱਸ ਨਹੀਂ ਸੰਗ ਚੱਲਾਂ, ਸਹੁਰਾ ਨਹੀਂ ਘੁੰਢ ਕੱਢਾਂ
ਜਦੋਂ ਕੋਈ ਇਸਤਰੀ ਘਰ ਵਿੱਚ ਵੱਡਾ ਬਜ਼ੁਰਗ ਨਾ ਹੋਣ ਕਰਕੇ ਬੇਮੁਹਾਰੀ ਤੁਰੀ ਫਿਰੇ, ਉਦੋਂ ਇਹ ਅਖਾਣ ਬੋਲਦੇ ਹਨ।ਸੱਸ ਨਾ ਨਨਾਣ, ਵਹੁਟੀ ਆਪੇ ਪਰਧਾਨ
ਜਦੋਂ ਕਿਸੇ ਪੁਰਸ਼, ਇਸਤਰੀ ਤੇ ਸਮਾਜਿਕ ਜਾਂ ਪਰਿਵਾਰਕ ਅੰਕੁਸ਼ ਨਾ ਹੋਣ ਕਾਰਨ ਉਹ ਆਪ ਮੁਹਾਰੇ ਮਨਮਰਜ਼ੀ ਕਰੇ, ਉਦੋਂ ਇੰਜ ਆਖਦੇ ਹਨ।ਸੱਸੇ ਨੀ ਮੈਂ ਥੱਕੀ, ਛੱਡ ਚਰਖਾ ਤੇ ਲੈ ਚੱਕੀ
ਜਦੋਂ ਕੋਈ ਕੰਮ ਕਰਦਾ-ਕਰਦਾ ਥੱਕ ਜਾਵੇ ਤੇ ਅਰਾਮ ਕਰਨ ਦੀ ਆਸ ਕਰੇ ਪ੍ਰੰਤੂ ਚਲਾਕੀ ਨਾਲ਼ ਉਸ ਨੂੰ ਪਹਿਲੇ ਨਾਲੋਂ ਵੀ ਔਖਾ ਕੰਮ ਕਰਨ ਨੂੰ ਸੌਂਪ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਇਸੇ ਭਾਵ ਨੂੰ ਪ੍ਰਗਟਾਉਣ ਵਾਲਾ ਅਖਾਣ ਹੈ "ਉਠ ਨੀ ਨੂਹੇਂ ਨਿੱਸਲ ਹੈ, ਚਰਖਾ ਛੱਡ ਤੇ ਚੱਕੀ ਝੋ"।ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕੋ ਵਾਰ
ਇਸ ਅਖਾਣ ਦਾ ਭਾਵ ਇਹ ਹੈ ਕਿ ਸਸਤੀ ਖ਼ਰੀਦੀ ਵਸਤੂ ਕਈ ਵਾਰ ਮਾੜੀ ਨਿਕਲਦੀ ਹੈ ਤੇ ਖ਼ਰਾਬ ਹੋਣ 'ਤੇ ਦੁਬਾਰਾ ਖ਼ਰੀਦਣੀ ਪੈਂਦੀ ਹੈ, ਇਸ ਨਾਲੋਂ ਤਾਂ ਪਹਿਲੀ ਵਾਰ ਹੀ ਵਧੇਰੇ ਪੈਸੇ ਖ਼ਰਚ ਕਰਕੇ ਚੰਗੀ ਵਸਤੂ ਖ਼ਰੀਦਣੀ ਲਾਭਦਾਇਕ ਹੈ।ਸਹਿਜ ਪਕੇ ਸੋ ਮਿਠਾ ਹੋਵੇ
ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਾਹਲੀ ਵਿੱਚ ਕੀਤਾ ਹੋਇਆ ਕੰਮ ਖ਼ਰਾਬ ਹੋ ਜਾਂਦਾ ਹੈ। ਸਹਿਜ ਨਾਲ਼ ਅਤੇ ਠਰ੍ਹੰਮੇ ਨਾਲ਼ ਕੀਤਾ ਕੰਮ ਚੰਗਾ ਤੇ ਫ਼ਾਇਦੇਮੰਦ ਹੁੰਦਾ ਹੈ।ਲੋਕ ਸਿਆਣਪਾਂ/38