ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਪਾਂ ਦੇ ਸਾਹਮਣੇ ਦੀਵੇ ਨਹੀਂ ਬਲਦੇ——ਭਾਵ ਇਹ ਹੈ ਕਿ ਤਕੜੇ ਬੰਦਿਆਂ ਦਾ ਕੋਈ ਗ਼ਰੀਬ ਜਾਂ ਮਾੜਾ ਬੰਦਾ ਟਾਕਰਾ ਨਹੀਂ ਕਰ ਸਕਦਾ।

ਸੱਪਾਂ ਦੇ ਪੁੱਤਰ ਕਦੇ ਨਾ ਹੁੰਦੇ ਮਿੱਤਰ——ਭਾਵ ਇਹ ਹੈ ਕਿ ਵੈਰੀਆਂ ਦੀ ਉਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ। ਇਸ ਲਈ ਉਹਨਾਂ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ।

ਸਬਰ ਦਾ ਫ਼ਲ ਮਿੱਠਾ ਹੁੰਦਾ ਹੈ——ਸਬਰ ਤੇ ਧੀਰਜ ਦੀ ਪ੍ਰੇਰਨਾ ਦੇਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।

ਸੱਭੇ ਖੇਡਾਂ ਖੇਡੀਆਂ, ਘੜਮਿਲ ਵੀ ਖੇਡਣ ਦੇ——ਜਦੋਂ ਕੋਈ ਬੰਦਾ ਬਹੁਤ ਸਾਰੇ ਯਤਨ ਕਰਨ ਤੇ ਸਫ਼ਲ ਨਾ ਹੋਵੇ ਤੇ ਆਖ਼ਰੀ ਵਾਰ ਹੋਰ ਯਤਨ ਕਰਨ ਬਾਰੇ ਕਹੇ, ਉਦੋਂ ਇਹ ਅਖਾਣ ਵਰਤਦੇ ਹਨ।

ਸ਼ਮਲਾ ਤਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਜਣਾ ਕਿਸੇ ਦੀ ਬਾਹਰੀ ਚਟਕ ਮਟਕ ਦੇਖ ਕੇ ਉਸ 'ਤੇ ਭਰੋਸਾ ਕਰ ਲਵੇ ਤੇ ਮਗਰੋਂ ਨੁਕਸਾਨ ਉਠਾਵੇ ਜਾਂ ਕਿਸੇ ਬੰਦੇ ਦਾ ਬਾਹਰੀ ਰੂਪ ਬੜਾ ਲੁਭਾਉਣਾ ਹੋਵੇ ਤੇ ਘਰ ਭੁੱਖ ਨੰਗ ਪਸਰੀ ਹੋਵੇ।

ਸਯਦ ਹੋ ਕੇ ਵਗਾਏ ਤੁਰਾ, ਉਹ ਵੀ ਬੁਰਾ, ਬਾਹਮਣ ਹੋ ਕੇ ਬਨ੍ਹੇ ਛੁਰਾ ਉਹ ਵੀ ਬੁਰਾ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੱਯਦ ਦਾ ਤੁਰਾ ਬਜਾਉਣਾ ਅਤੇ ਬ੍ਰਾਹਮਣ ਦਾ ਛੁਰਾ ਬਨ੍ਹਣਾ ਉਹਨਾਂ ਦੀਆਂ ਉੱਚ ਜਾਤੀਆਂ ਹੋਣ ਕਰਕੇ ਸੋਭਦਾ ਨਹੀਂ।

ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ——ਜਦੋਂ ਕਿਸੇ ਸੂਮ ਦਾ ਜੋੜਿਆ ਧੰਨ ਅਜਾਈਂ ਖ਼ਰਚਿਆ ਜਾਵੇ ਜਾਂ ਕੋਈ ਚੋਰ ਚੋਰੀ ਕਰ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸ਼ਰ੍ਹਾ ਵਿੱਚ ਸ਼ਰਮ ਕਾਹਦੀ——ਭਾਵ ਇਹ ਕਿ ਸੌਦਾ ਕਰਨ ਲੱਗਿਆਂ ਸਾਫ਼ ਤੇ ਸਪੱਸ਼ਟ ਗੱਲ ਬਾਤ ਕਰ ਲੈਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ। ਨਿਆਂ ਅਤੇ ਧਰਮ ਅਨੁਸਾਰ ਸੱਚੀ ਤੇ ਸਹੀ ਗੱਲ ਕਰਨ ਸਮੇਂ ਸ਼ਰਮ ਨਹੀਂ ਕਰਨੀ ਚਾਹੀਦੀ।

ਸਰਾਂਦੀ ਸੌਂ, ਪੁਆਂਦੀ ਸੌਂ, ਲੱਕ ਵਿਚਕਾਰ ਹੀ ਆਵੇਗਾ——ਜਦੋਂ ਇਹ ਦੱਸਣਾ ਹੋਵੇ ਕਿ ਭਾਵੇਂ ਕੋਈ ਢੰਗ ਅਪਣਾ ਲਵੋ, ਖ਼ਰਚ ਤਾਂ ਓਨਾ ਹੀ ਆਵੇਗਾ ਤਾਂ ਇਹ ਅਖਾਣ ਵਰਤਦੇ ਹਨ।

ਸ਼ਰੀਕ ਉਜੜਿਆ ਵਿਹੜਾ ਮੋਕਲ਼ਾ——ਜਦੋਂ ਕਿਸੇ ਵੈਰੀ ਦਾ ਨੁਕਸਾਨ ਹੋ ਜਾਵੇ, ਉਦੋਂ ਆਖਦੇ ਹਨ।

ਸ਼ਰੀਕ ਦਾ ਦਾਣਾ ਢਿੱਡ ਦੁਖਦੇ ਵੀ ਖਾਣਾ——ਇਹ ਅਖਾਣ ਸ਼ਰੀਕਾਂ ਨਾਲ਼ ਕੀਤੇ

ਲੋਕ ਸਿਆਣਪਾਂ/42