ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਝੇ ਮਹਿਲ ਡਰਾਵਣੇ ਬਰਕਤ ਮਰਦਾਂ ਨਾਲ਼——ਇਸ ਅਖਾਣ ਦਾ ਭਾਵ ਇਹ ਹੈ ਕਿ ਮਰਦਾਂ ਦੀ ਹੋਂਦ ਤੋਂ ਬਿਨਾਂ ਮਹਿਲਾਂ 'ਚੋਂ ਡਰ ਆਉਂਦਾ ਹੈ, ਜੇਕਰ ਘਰ ਵਿੱਚ ਮਰਦ ਹੋਣ ਤਾਂ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ। ਇਹ ਅਖਾਣ ਮਰਦਾਂ ਦੀ ਸਰਦਾਰੀ ਦਾ ਉਲੇਖ ਕਰਦਾ ਹੈ।

ਸੁੱਤਾ ਮੋਇਆ ਇਕ ਬਰਾਬਰ——ਭਾਵ ਇਹ ਹੈ ਕਿ ਸੁੱਤਾ ਹੋਇਆ ਬੰਦਾ, ਮੋਇਆਂ ਬਰਾਬਰ ਹੁੰਦਾ ਹੈ। ਜਦੋਂ ਸੁੱਤੇ ਪਏ ਬੰਦਿਆਂ ਦੇ ਘਰ ਚੋਰ ਚੋਰੀ ਕਰ ਲੈਣ ਉਦੋਂ ਇਹ ਅਖਾਣ ਵਰਤਦੇ ਹਨ।

ਸੁੱਤੀ ਉਠਾਂ ਦੇ ਬਨ੍ਹੇਰੇ ਬੋਲਣ ਕਾਂ——ਖਚਰੀਆਂ ਸੱਸਾਂ ਦਿਨ ਚੜ੍ਹੇ ਤੇ ਉਠਣ ਵਾਲੀਆਂ ਨੂੰਹਾਂ ਲਈ ਇਹ ਅਖਾਣ ਵਰਤਦੀਆਂ ਹਨ।

ਸੁੱਤੀ ਨਾ, ਨਾ ਕੱਤਿਆ ਹੀ——ਭਾਵ ਇਹ ਹੈ ਕਿ ਅਜਾਈਂ ਸਮਾਂ ਗੰਵਾਉਣਾ ਚੰਗਾ ਨਹੀਂ।

ਸੁੱਤੇ ਪੁੱਤ ਦਾ ਮੂੰਹ ਚੁੰਮਿਆ ਨਾ ਮੁੰਡਾ ਰਾਜ਼ੀ ਨਾ ਮੁੰਡੇ ਦੀ ਮਾਂ——ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਕੋਈ ਗੁਪਤ ਰੂਪ ਵਿੱਚ ਕਿਸੇ ਦੀ ਮਦਦ ਕਰੇ ਪ੍ਰੰਤੂ ਮਦਦ ਲੈਣ ਵਾਲ਼ਿਆਂ ਨੂੰ ਇਸ ਦਾ ਪਤਾ ਹੀ ਨਾ ਹੋਵੇ।

ਸੂਏ ਖੋਤੀ ਕਿੱਲ੍ਹੇ ਘੁਮਾਰ——ਦੂਜੇ ਦੇ ਦੁਖ ਵਿੱਚ ਜਦੋਂ ਕੋਈ ਦਿਖਾਵੇ ਵਜੋਂ ਦੁਖ ਦਾ ਪ੍ਰਗਟਾਵਾ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਸੂਮਾਂ ਦੀ ਖੱਟੀ ਗਏ ਕੁੱਤੇ ਖਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਸੂਮ ਦਾ ਨੁਕਸਾਨ ਹੋ ਜਾਵੇ।

ਸੂਰਾਂ ਨੂੰ ਖੀਰ ਤੇ ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਅਯੋਗ ਬੰਦੇ ਨੂੰ ਅਜਿਹੀ ਵਸਤੂ ਜਾਂ ਪਦਵੀ ਮਿਲ਼ ਜਾਵੇ ਜੋ ਉਸ ਦੀ ਕਦਰ ਨਾ ਕਰਦਾ ਹੋਵੇ।

ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਦੇ ਗੁਣਾਂ ਜਾਂ ਔਗੁਣਾਂ ਦੀਆਂ ਨਿਸ਼ਾਨੀਆਂ ਉਸ ਦੇ ਬਚਪਨ ਵਿੱਚ ਹੀ ਨਜ਼ਰ ਆਉਣ ਲੱਗਦੀਆਂ ਹਨ।

ਸੂਲੀ ਚੜ੍ਹਿਆ ਚੋਰ, ਹੱਸਣ ਲੱਗੇ ਲੋਕ——ਜਦੋਂ ਕਿਸੇ ਦੂਜੇ ਨੂੰ ਦੁਖੀ ਦੇਖ ਕੇ ਲੋਕੀਂ ਉਸ ਦਾ ਮਜ਼ਾਕ ਉਡਾਉਂਦੇ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਸੇਜ ਬਿਗਾਨੀ ਸੱਤਾ, ਖਰਾ ਵਿਗੁੱਤਾ——ਭਾਵ ਇਹ ਹੈ ਕਿ ਜਿਹੜਾ ਵਿਅਕਤੀ ਆਪਣੀ ਇਸਤਰੀ ਨੂੰ ਛੱਡ ਕੇ ਪਰਾਈਆਂ ਇਸਤਰੀਆਂ ਨਾਲੁ ਸੇਜ ਸਾਂਝ ਪਾਉਂਦਾ ਹੈ, ਉਸ ਦੀ ਸਮਾਜ ਵਿੱਚ ਸਦਾ ਬੇਕਦਰੀ ਹੁੰਦੀ ਹੈ।

ਸ਼ੇਰ ਪੁੱਤ ਇੱਕੋ ਭਲਾ, ਸੌ ਗਿੱਦੜ ਕਿਸ ਕੰਮ——ਇਹ ਅਖਾਣ ਉਦੋਂ ਵਰਤਦੇ ਹਨ

ਲੋਕ ਸਿਆਣਪਾਂ/47