ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਇਹ ਦੱਸਣਾ ਹੋਵੇ ਕਿ ਬਹੁਤੀ ਨਿਕੰਮੀ ਉਲਾਦ ਨਾਲੋਂ ਇਕੋ ਭਲੀ ਉਲਾਦ ਚੰਗੀ ਹੁੰਦੀ ਹੈ।

ਸ਼ੇਰਾਂ ਦੇ ਮੂੰਹ ਕਿਸ ਧੋਤੇ ਹਨ———ਇਹ ਅਖਾਣ ਆਮ ਕਰਕੇ ਆਲਸੀ ਬੰਦਿਆਂ ਲਈ ਵਰਤਿਆ ਜਾਂਦਾ ਹੈ।

ਸ਼ੇਰਾਂ ਨੇ ਤਾਂ ਮਾਸ ਈ ਖਾਣੈ———ਭਾਵ ਇਹ ਹੈ ਕਿ ਜਿਸ ਜੀਵਨ ਵਿਵਹਾਰ ਵਿੱਚ ਜਿਸ ਪ੍ਰਕਾਰ ਦੀਆਂ ਆਦਤਾਂ ਲੋਕੀਂ ਅਪਣਾ ਲੈਂਦੇ ਹਨ ਉਹ ਉਹਨਾਂ 'ਤੇ ਕਾਇਮ ਰਹਿੰਦੇ ਹਨ ਜਿਵੇਂ ਰਿਸ਼ਵਤਖੋਰ ਕਰਮਚਾਰੀ ਰਿਸ਼ਵਤ ਲੈਣੋਂ ਹਟਦੇ ਨਹੀਂ।

ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ———ਕਿਸੇ ਮਾੜੇ ਕਿਰਦਾਰ ਵਾਲ਼ੇ ਬੰਦੇ ਨੂੰ ਉੱਚੀ ਪਦਵੀ ਮਿਲ ਜਾਵੇ ਅਤੇ ਉਹ ਇਸ ਦਾ ਦੁਰ-ਉਪਯੋਗ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਸੇਵਾ ਤੋਂ ਹੀ ਮੇਵਾ ਮਿਲਦਾ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਵੱਡਿਆਂ ਦੀ ਸੇਵਾ ਕਰਨ ਨਾਲ ਹੀ ਫ਼ਲ ਪ੍ਰਾਪਤ ਹੁੰਦਾ ਹੈ। ਇਸੇ ਭਾਵ ਦਾ ਇਕ ਹੋਰ ਅਖਾਣ ਹੈ। 'ਕਰ ਸੇਵਾ ਖਾ ਮੇਵਾ'।

ਸੋਗ ਦਿਲ ਦਾ ਰੋਗ———ਇਸ ਅਖਾਣ ਦਾ ਭਾਵ ਪ੍ਰਤੱਖ ਹੈ ਕਿ ਸੋਗ ਕਾਰਨ ਦਿਲ ਦੇ ਅਨੇਕਾਂ ਰੋਗ ਉਤਪੰਨ ਹੋ ਜਾਂਦੇ ਹਨ।

ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ———ਭਾਵ ਇਹ ਹੈ ਕਿ ਕਿਸੇ ਦੂਜੇ ਬੰਦੇ ਵੱਲੋਂ ਭੁਲੇਖੇ ਪਾਣ ਦੇ ਯਤਨਾਂ ਨਾਲ਼ ਸਕੇ ਸਬੰਧੀਆਂ ਵਿੱਚ ਕੋਈ ਤਰੇੜ ਨਹੀਂ ਪੈਂਦੀ। ਸਾਕ-ਸਾਕ ਹੀ ਰਹਿੰਦੇ ਹਨ।

ਸੋਟੇ ਦੇ ਡਰ ਬਾਂਦਰ ਨੱਚੇ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਖ਼ਤੀ ਵਰਤੇ ਬਿਨਾਂ ਕਾਮੇ ਕੰਮ ਨਹੀਂ ਕਰਦੇ। ਪ੍ਰਬੰਧ ਨੂੰ ਚਲਾਉਣ ਲਈ ਸਖ਼ਤੀ ਵਰਤਣੀ ਹੀ ਪੈਂਦੀ ਹੈ।

ਸੋਨੇ ਦੀ ਕਟਾਰੀ, ਜਿੱਥੇ ਲੱਗੀ ਉਥੇ ਕਾਰੀ———ਜਿਹੜਾ ਬੰਦਾ ਉਪਰੋਂ ਤਾਂ ਮਿੱਠ ਬੋਲੜਾ ਹੋਵੇ ਪ੍ਰੰਤੂ ਵਰਤੋਂ ਵਿਹਾਰ ਵਿੱਚ ਮਾੜਾ ਹੋਵੇ, ਉਹਦੇ ਲਈ ਇਹ ਅਖਾਣ ਬੋਲਦੇ ਹਨ।

ਸੌ ਮਣ ਸਾਬਣ ਲੱਗੇ, ਕਾਲ਼ੇ ਕਦੇ ਨਾ ਹੋਣ ਬੱਗੇ———ਭਾਵ ਇਹ ਹੈ ਕਿ ਭੈੜੀਆਂ ਬਹਿਬਤਾਂ ਵਾਲ਼ੇ ਬੰਦੇ ਕਦੇ ਨਹੀਂ ਸੁਧਰਦੇ ਭਾਵੇਂ ਸੋਆਂ, ਨਸੀਹਤਾਂ ਦੇਵੋ।

ਸੌ ਸਿਆਣੇ ਇੱਕੋ ਮੱਤ, ਮੂਰਖ ਆਪੋ ਆਪਣੀ———ਸਿਆਣੇ ਬੰਦੇ ਭਾਵੇਂ ਕਿੰਨੀ ਗਿਣਤੀ ਵਿੱਚ ਹੋਣ ਇਕ ਗੱਲ ਤੇ ਛੇਤੀ ਸਹਿਮਤ ਹੋ ਜਾਂਦੇ ਹਨ, ਪੰਤੁ ਮੂਰਖ ਬੰਦੇ ਥੋੜੀ ਗਿਣਤੀ ਵਿੱਚ ਹੁੰਦੇ ਹੋਏ ਵੀ ਕਿਸੇ ਫ਼ੈਸਲੇ 'ਤੇ ਨਹੀਂ ਪੁੱਜਦੇ।

ਸੌ ਹੱਥ ਰੱਸਾ ਸਿਰੇ ਤੇ ਗੰਢ———ਇਸ ਅਖਾਣ ਨੂੰ ਉਦੋਂ ਬੋਲਦੇ ਹਨ ਜਦੋਂ ਇਹ

ਲੋਕ ਸਿਆਣਪਾਂ/48