ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨੱਸੇ——ਭਾਵ ਇਹ ਹੈ ਕਿ ਜਿਸ ਘਰ ਵਿੱਚ ਹਰ ਰੋਜ਼ ਲੜਾਈ-ਝਗੜਾ ਰਹਿੰਦਾ ਹੋਵੇ, ਉਸ ਘਰ ਵਿੱਚੋਂ ਸਾਰੀਆਂ ਸੁਖ ਸਹੂਲਤਾਂ ਉੱਡ ਜਾਂਦੀਆਂ ਹਨ।

ਕੱਲਾ ਖਾਏ ਰਿਉੜੀਆਂ ਤਾਂ ਉਹ ਵੀ ਕੌੜੀਆਂ, ਰਲ਼ ਖਾਏ ਮਿੱਟੀ ਉਹ ਖੰਡ ਦੀ ਖੱਟੀ——ਇਸ ਅਖਾਣ ਵਿੱਚ ਰਲ਼-ਮਿਲ਼ ਕੇ ਅਤੇ ਵੰਡ ਕੇ ਛਕਣ ਦੀ ਵਡਿਆਈ ਕੀਤੀ ਗਈ ਹੈ। ਰਲ਼ ਮਿਲ਼ ਕੇ ਖਾਣਾ ਚੰਗਾ ਹੁੰਦਾ ਹੈ।

ਇਕੱਲਾ ਸੋ ਝੱਲਾ——ਭਾਵ ਇਹ ਹੈ ਕਿ ਕੱਲਾ-ਕਾਰਾ ਮਨੁੱਖ ਬਹੁਤ ਸਾਰੀਆਂ ਗੱਲਾਂ ਵਿੱਚ ਹੀਣਾ ਹੁੰਦਾ ਹੈ।

ਕੱਲੀ ਤਾਂ ਲੱਕੜ ਵੀ ਨਹੀਂ ਬਲਦੀ——ਇਸ ਅਖਾਣ ਵਿੱਚ ਜੀਵਨ ਸਾਥੀ ਦੇ ਸਾਥ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਮਨੁੱਖ ਨੂੰ ਭਾਈਚਾਰੇ ਦੇ ਸਾਥ ਦੀ ਵੀ ਲੋੜ ਹੈ।

ਕੱਲੇ ਦੁਕੱਲੇ ਦਾ ਰੱਬ ਰਾਖਾ——ਭਾਵ ਸਪੱਸ਼ਟ ਹੈ ਕਿ ਜਿਸ ਪੁਰਸ਼ ਦਾ ਕੋਈ ਸਾਥੀ ਜਾਂ ਭਰਾ ਨਹੀਂ ਹੁੰਦਾ ਉਸ ਨੂੰ ਰੱਬ ਦਾ ਆਸਰਾ ਹੁੰਦਾ ਹੈ।

ਕਵਾਰੀਆਂ ਖਾਣ ਰੋਟੀਆਂ, ਵਿਆਹੀਆਂ ਖਾਣ ਬੋਟੀਆਂ——ਭਾਵ ਇਹ ਹੈ ਕਿ ਮਾਪੇ ਵਿਆਹੀਆਂ ਧੀਆਂ ਨੂੰ ਦਿਨ ਦਿਹਾਰ ਦੇ ਮੌਕੇ 'ਤੇ ਕੁਝ ਨਾ ਕੁਝ ਦੇਂਦੇ ਹੀ ਰਹਿੰਦੇ ਹਨ ਪ੍ਰੰਤੂ ਕਵਾਰੀਆਂ ਧੀਆਂ ਨੂੰ ਘਰੋਂ ਰੋਟੀ ਹੀ ਖਾਣ ਨੂੰ ਮਿਲਦੀ ਹੈ।

ਕਾਉਣੀ ਨੂੰ ਕਾਊਂ ਪਿਆਰਾ ਰਾਉਣੀ ਨੂੰ ਰਾਉਂ ਪਿਆਰਾ——ਭਾਵ ਸਪੱਸ਼ਟ ਹੈ ਕਿ ਹਰ ਕਿਸੇ ਨੂੰ ਆਪਣਾ ਜੀਵਨ ਸਾਥੀ ਪਿਆਰਾ ਲੱਗਦਾ ਹੈ ਚਾਹੇ ਉਸ ਦੀ ਹੈਸੀਅਤ ਕਿਹੋ ਜਿਹੀ ਹੋਵੇ।

ਕਾਂ, ਕਰਾੜ, ਕੁੱਤੇ ਦਾ, ਵਿਸਾਹ ਨਾ ਕਰੀਏ ਸੱਚੇ ਦਾ——ਇਸ ਅਖਾਣ ਵਿੱਚ ਉੱਕਤ ਤਿੰਨਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਹ ਤੁਹਾਡਾ ਕੋਈ ਨੁਕਸਾਨ ਨਾ ਕਰ ਦੇਣ।

ਕਾਹਲੀ ਅੱਗੇ ਟੋਏ——ਭਾਵ ਇਹ ਹੈ ਤਤ ਭੜੱਤੀ ਅਤੇ ਕਾਹਲੀ ਵਿੱਚ ਕੰਮ ਕਰਨ ਸਮੇਂ ਕੀਤਾ ਕੰਮ ਵਿਗੜ ਜਾਂਦਾ ਹੈ। ਹਰ ਕੰਮ ਸਹਿਜ ਨਾਲ਼ ਕਰੋ।

ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ——ਇਸ ਅਖਾਣ ਦਾ ਭਾਵ ਅਰਥ ਉਪਰੋਕਤ ਅਖਾਣ ਅਨੁਸਾਰ ਹੀ ਹੈ।

ਕਾਗਜ਼ਾਂ ਦੇ ਘੋੜੇ ਕਦ ਤੱਕ ਦੌੜੇ——ਭਾਵ ਸਪੱਸ਼ਟ ਹੈ ਕਿ ਬਾਹਰੀ ਦਿਖਾਵੇ ਅਤੇ ਫੋਕੀ ਸ਼ਾਨ ਦਿਖਾਉਣ ਨਾਲ਼ ਕੰਮ ਬਹੁਤੀ ਦੇਰ ਚਲ ਨਹੀਂ ਸਕਦਾ। ਆਖ਼ਰ ਅਸਲੀਅਤ ਸਾਹਮਣੇ ਪ੍ਰਗਟ ਹੋ ਜਾਂਦੀ ਹੈ।

ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਹੈ——ਜਦੋਂ ਇਹ ਦੱਸਣਾ ਹੋਵੇ ਕਿ ਇਕ

ਲੋਕ ਸਿਆਣਪਾਂ/60