ਇਹ ਵਰਕੇ ਦੀ ਤਸਦੀਕ ਕੀਤਾ ਹੈ
ਘਰ ਦੇ ਮਾਹਣੂੰ ਭੁੱਖੇ ਮਰਦੇ, ਬਾਹਰ ਸ਼ੀਰਨੀ ਵੰਡੀ ਦੀ
ਜਦੋਂ ਕੋਈ ਆਪਣਿਆਂ ਦੀ ਤਾਂ ਪੁੱਛ ਪੜਤਾਲ ਨਾ ਕਰੇ ਪ੍ਰੰਤੂ ਬਾਹਰਲਿਆਂ ਨੂੰ ਖੁਆਈ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।ਘਰ ਪਾਟਾ ਦਹਸ਼ਰ ਮਾਰਿਆ
ਭਾਵ ਇਹ ਹੈ ਕਿ ਘਰ ਦੀ ਫੁੱਟ ਵਸਦੇ ਰਸਦੇ ਘਰ ਨੂੰ ਤਬਾਹ ਕਰ ਦਿੰਦੀ ਹੈ।ਘਰ ਫ਼ੂਕ ਤਮਾਸ਼ਾ ਵੇਖ
ਜਦੋਂ ਕਿਸੇ ਪਰਿਵਾਰ ਦੇ ਜੀਅ ਆਪਸ ਵਿੱਚ ਲੜਾਈ-ਝਗੜਾ ਕਰਕੇ ਕਚਹਿਰੀਆਂ ਵਿੱਚ ਜਾ ਕੇ ਧੱਕੇ-ਧੋਲੇ ਖਾਂਦੇ ਹਨ ਅਤੇ ਧਨ ਬਰਬਾਦ ਕਰਦੇ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।ਘਰ ਭੁੱਖ ਤੇ ਬੂਹੇ ਡਿਉਡੀ
ਜਦੋਂ ਕੋਈ ਆਰਥਿਕ ਤੌਰ 'ਤੇ ਕਮਜ਼ੋਰ ਬੰਦਾ ਆਪਣੀ ਹੈਸੀਅਤ ਨਾਲ਼ੋਂ ਬਹੁਤਾ ਖ਼ਰਚ ਕਰਕੇ ਦਿਖਾਵਾ ਕਰਕੇ ਅਤੇ ਬਣ-ਬਣ ਬੈਠੇ ਉਦੋਂ ਇਹ ਅਖਾਣ ਵਰਤਦੇ ਹਨ।ਘਰ ਲੜਾਕੀ, ਬਾਹਰ ਸੰਘਣੀ, ਮੇਲੋ ਮੇਰਾ ਨਾਂ
ਇਹ ਅਖਾਣ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਸ ਦਾ ਨਾਂ ਅਤੇ ਜੀਵਨ ਢੰਗ ਇਕ-ਦੂਜੇ ਦੇ ਉਲਟ ਹੋਣ, ਜਿਵੇਂ ਘਰ ਅਤੇ ਬਾਹਰ ਦੇ ਲੋਕਾਂ ਨਾਲ਼ ਗੱਲ-ਗੱਲ 'ਤੇ ਆਢਾ ਲੈਣ ਵਾਲ਼ੀ ਇਸਤਰੀ ਦਾ ਨਾਂ ਮੇਲੋ ਹੋਵੇ।ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ
ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਘਰਾਂ ਵਿੱਚ ਵਸਿਆ ਨਾ ਜਾਵੇ ਤਾਂ ਘਰ ਉਜੜ ਜਾਂਦੇ ਹਨ, ਸਕੀਰੀ ਤਦੇ ਹੀ ਕਾਇਮ ਰਹਿ ਸਕਦੀ ਹੈ ਜੇਕਰ ਆਪਸ ਵਿੱਚ ਮਿਲਦੇ ਰਹੀਏ ਤੇ ਜੇਕਰ ਖੇਤ ਨੂੰ ਆਪ ਨਾ ਵਾਹੀਈਏ ਤਾਂ ਖੇਤ ਤੱਪੜ ਬਣ ਜਾਂਦੇ ਹਨ।ਘਰੋਂ ਗੁਆਉਣਾ, ਮੁਲਖੇ ਦੀ ਸ਼ੁਹਰਤ
ਇਹ ਅਖਾਣ ਉਸ ਹੋਛੇ ਬੰਦੇ ਲਈ ਵਰਤਦੇ ਹਨ ਜਿਹੜਾ ਐਸ਼-ਪ੍ਰਸਤੀ ਵਿੱਚ ਆਪਣਾ ਧਨ ਬਰਬਾਦ ਕਰਕੇ ਬਦਨਾਮੀ ਖੱਟ ਰਿਹਾ ਹੋਵੇ।ਘਰੋਂ ਘਰ ਗੁਆਇਆ, ਬਾਹਰੋਂ ਭੜੂਆਂ ਅਖਵਾਇਆ
ਇਸ ਅਖਾਣ ਦਾ ਭਾਵ ਵੀ ਉਪਰ ਦਿੱਤੇ ਅਖਾਣ ਵਾਂਗ ਹੀ ਹੈ।ਘਰੋਂ ਜਾਈਏ ਖਾ ਕੇ ਅੱਗੋਂ ਮਿਲਣ ਪਕਾ ਕੇ
ਭਾਵ ਸਪੱਸ਼ਟ ਹੈ ਕਿ ਘਰੋਂ ਖਾ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਹੀ ਬਾਹਰੋਂ ਖਾਣ ਨੂੰ ਚੰਗਾ ਚੋਖਾ ਮਿਲ ਜਾਂਦਾ ਹੈ।ਘਰੋਂ ਭੈੜਾ ਜੰਮੇ ਨਾ, ਤੇ ਬਾਹਰੋਂ ਭੈੜਾ ਆਵੇ ਨਾ
ਇਸ ਅਖਾਣ ਦਾ ਭਾਵ ਇਹ ਹੈ ਕਿ ਨਾ ਹੀ ਘਰ ਵਿੱਚ ਭੈੜਾ ਪੁੱਤਰ ਜੰਮੇ ਤੇ ਨਾ ਹੀ ਭੈੜਾ ਜੁਆਈ ਟੱਕਰੇ, ਦੋਨੋਂ ਮਾਪਿਆਂ ਲਈ ਸਿਰਦਰਦੀ ਪੈਦਾ ਠਾਰਦੇ ਹਨ।ਘੜੀ ਦਾ ਘੁੱਥਾ ਸੌ ਕੋਹ ਤੇ ਜਾ ਪੈਂਦਾ ਹੈ
ਜਦੋਂ ਕਿਸੇ ਥੋੜ੍ਹੀ ਜਿਹੀ ਲਾਪ੍ਰਵਾਹੀ ਤੇ ਅਣਗਹਿਲੀ ਕਾਰਨ ਬਹੁਤ ਸਾਰਾ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।ਲੋਕ ਸਿਆਣਪਾਂ/77