ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਛੱਜ ਨਾ ਬੁਹਾਰੀ, ਕਾਹਦੀ ਭਠਿਆਰੀ——ਜਦੋਂ ਕਿਸੇ ਕਾਰੀਗਰ ਕੋਲ ਕੰਮ ਕਰਨ ਵਾਲ਼ੇ ਸੰਦ ਨਾ ਹੋਣ, ਉਦੋਂ ਇੰਜ ਆਖੀਦਾ ਹੈ।

ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ——ਜਦੋਂ ਕਿਸੇ ਮਾਮਲੇ ਵਿੱਚ ਦੋ ਧਿਰਾਂ ਦੋਸ਼ੀ ਹੋਣ, ਉਹਨਾਂ ਨੂੰ ਫਿੱਟ ਲਾਹਨਤ ਪਾਉਣ ਲਈ ਇਹ ਅਖਾਣ ਬੋਲਦੇ ਹਨ।

ਛੱਡਿਆ ਗਿਰਾਂ, ਕੀ ਲੈਣਾ ਨਾਂ——ਜਦੋਂ ਕਿਸੇ ਨਾਲ਼ੋਂ ਦਿਲੋਂ ਦੋਸਤੀ ਤੇ ਸਾਂਝ ਟੁੱਟ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਛੱਤੀ ਭੋਜਣ ਖਾਣੇ, ਬਹੱਤਰ ਰੋਗ ਲਾਣੇ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਬਹੁਤੀ ਕਿਸਮ ਦੇ ਵਧੀਆਂ ਪਦਾਰਥ ਖਾਣ ਨਾਲ਼ ਅਨੇਕਾਂ ਕਿਸਮ ਦੇ ਰੋਗ ਲੱਗ ਜਾਂਦੇ ਹਨ।

ਛੱਪੜ ਵਿੱਚੋਂ ਮਿਹੰ, ਟੱਟੀ ਵਿੱਚੋਂ ਚੂਹੜਾ ਕਢਣਾ ਔਖੈ——ਜਦੋਂ ਕਿਸੇ ਚੂਹੜੇ ਨੂੰ ਕਿਸੇ ਕੰਮ ਲਈ ਬੁਲਾਉਣ ਉਹਦੇ ਘਰ ਜਾਣਾ ਪਵੇ ਤਾਂ ਉਹ ਟਾਲ਼-ਮਟੋਲ਼ ਅਤੇ ਨਖ਼ਰੇ ਕਰਦਾ ਹੈ। ਇਹ ਉਸ ਦਾ ਜਾਤੀ ਸੁਭਾਅ ਹੈ। ਮੱਝ ਵੀ ਸੌਖਿਆਂ ਛੱਪੜ ਵਿੱਚੋਂ ਬਾਹਰ ਨਹੀਂ ਨਿਕਲਦੀ, ਮਾਲਕ ਰੋੜੇ ਮਾਰ-ਮਾਰ ਥੱਕ ਜਾਂਦਾ ਹੈ।

ਛੇੜੀਂ ਓਏ ਛੇੜੀਂ, ਮੇਰੀਆਂ ਆਪਣੀਆਂ ਹੀ ਨਹੀਂ ਛਿੜਦੀਆਂ——ਜਦੋਂ ਆਪਣੇ ਕੰਮ ਵਿੱਚ ਰੁੱਝੇ ਹੋਏ ਬੰਦੇ ਨੂੰ ਕੋਈ ਦੂਜਾ ਬੰਦਾ ਕੰਮ ਕਰਨ ਵਿੱਚ ਮਦਦ ਕਰਨ ਲਈ ਆਖੇ ਤਾਂ ਅੱਗੋਂ ਉਹ ਇਹ ਅਖਾਣ ਬੋਲਦਾ ਹੈ।

ਛੋਟਾ ਜ਼ਹਿਰ ਦਾ ਟੋਟਾ——ਜਦੋਂ ਕੋਈ ਛੋਟੀ ਉਮਰ ਜਾਂ ਛੋਟੇ ਕੱਦ ਦਾ ਬੰਦਾ ਕੋਈ ਗੁਸਤਾਖ਼ੀ ਕਰੇ ਅਤੇ ਗੁੱਸਾ ਪ੍ਰਗਟਾਵੇ, ਉਦੋਂ ਇੰਜ ਆਖਦੇ ਹਨ।

ਛੋਟੀ ਨਾ ਵੇਖ, ਪਾਤਾਲ ਕਰੇ ਛੇਕ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕੱਦੋਂ-ਬੁੱਤੋਂ ਮਧਰਾ ਹੋਵੇ, ਪ੍ਰੰਤੂ ਅੰਦਰੋਂ ਅੱਗ ਦੀ ਨਾਲ਼ ਅਤੇ ਪੁੱਜ ਕੇ ਖੋਟਾ ਹੋਵੇ।

ਜਸ ਜੀਵਨ-ਅਪਜਸ ਮਰਨ——ਭਾਵ ਇਹ ਹੈ ਕਿ ਆਪਣੇ ਸਮਾਜ ਵਿੱਚ ਬਦਨਾਮ ਹੋਏ ਬੰਦੇ ਦਾ ਜੀਵਨ ਮਰਨ ਬਰਾਬਰ ਹੁੰਦਾ ਹੈ।

ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ਼——ਭਾਵ ਅਰਥ ਇਹ ਹੈ ਕਿ ਰੋਗ ਤਾਂ ਦਵਾ ਦਾਰੂ ਲੈਣ ਨਾਲ਼ ਟੁੱਟ ਜਾਂਦੇ ਹਨ ਪ੍ਰੰਤੂ ਪਈਆਂ ਆਦਤਾਂ ਅਖ਼ੀਰੀ ਦਮ ਤੱਕ ਜਾਂਦੀਆਂ ਹਨ।

ਜਹੀ ਗ਼ਰੀਬੀ ਬਾਹਮਣੀ ਤਹੀ ਮਛਹਰੀ (ਸੋਕੜ ਗੰਨਾ) ਚੂਪ——ਇਸ ਅਖਾਣ ਰਾਹੀਂ ਇਹ ਸਿਖਿਆ ਦਿੱਤੀ ਗਈ ਹੈ ਕਿ ਗ਼ਰੀਬ ਲੋਕਾਂ ਨੂੰ ਗ਼ਰੀਬੀ ਦਾਹਵੇ ਵਿੱਚ ਹੀ ਗੁਜ਼ਾਰਾ ਕਰਨਾ ਚਾਹੀਦਾ ਹੈ।

ਲੋਕ ਸਿਆਣਪਾਂ/85