ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗ੍ਰਹਿਸਤੀ ਗ੍ਰਹਿਸਤ ਦੇ ਦੁੱਖਾਂ ਹੱਥੋਂ ਔਖੇ ਹਨ, ਜਿਨ੍ਹਾਂ ਨੇ ਗ੍ਰਹਿਸਤੀ ਜੀਵਨ ਧਾਰਨ ਨਹੀਂ ਕੀਤਾ ਉਹ ਆਪਣੇ ਆਪ ਨੂੰ ਗ੍ਰਹਿਸਤ ਦੇ ਸੁੱਖਾਂ ਤੋਂ ਵਾਂਝਿਆਂ ਸਮਝ ਕੇ ਦੁਖੀ ਹਨ।

ਜਿਹੜਾ ਗੁੜ ਦਿੱਤਿਆਂ ਮਰੇ ਉਹਨੂੰ ਜ਼ਹਿਰ ਦੀ ਕੀ ਲੋੜ——ਭਾਵ ਇਹ ਹੈ ਕਿ ਜਿਹੜਾ ਕੰਮ ਨਰਮਾਈ ਵਰਤਣ ਨਾਲ਼ ਰਾਸ ਆ ਜਾਵੇ, ਉਹਦੇ ਲਈ ਸਖ਼ਤੀ ਵਰਤਣ ਦੀ ਲੋੜ ਨਹੀਂ।

ਜਿਹੜਾ ਜਾਣੇ ਆਪ ਨੂੰ, ਉਹਦੇ ਜਾਣੀਏਂ ਮਾਈ ਬਾਪ ਨੂੰ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਜਿਹੜਾ ਬੰਦਾ ਤੁਹਾਡਾ ਆਦਰ ਮਾਣ ਕਰਦਾ ਹੈ ਜਾਂ ਤੁਹਾਡੇ 'ਤੇ ਕੋਈ ਉਪਕਾਰ ਕਰਦਾ ਹੈ, ਉਸ ਦੇ ਆਦਰ, ਮਾਣ ਤੇ ਉਪਕਾਰ ਨੂੰ ਕਦੇ ਨਾ ਭੁੱਲੋ ਤੇ ਸਮਾਂ ਮਿਲਣ 'ਤੇ ਉਸ ਦਾ ਆਦਰ ਮਾਣ ਕਰੋ ਅਤੇ ਬਦਲੇ ਵਿੱਚ ਉਸ 'ਤੇ ਵੀ ਕੋਈ ਉਪਕਾਰ ਕਰੋ।

ਜਿਹੜਾ ਬੋਲੇ ਉਹੀ ਕੁੰਡਾ ਖੋਹਲੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਕੰਮ ਦੀ ਸਹੀ ਸਲਾਹ ਦੇਣ ਵਾਲ਼ੇ ਬੰਦੇ ਨੂੰ ਉਹੀ ਕੰਮ ਆਪ ਕਰਨ ਲਈ ਸੌਂਪ ਦਿੱਤਾ ਜਾਵੇ।

ਜਿਹੜੀ ਕਰੇ ਘਿਉ, ਨਾ ਕਰੇ ਮਾਂ ਨਾ ਕਰੇ ਪਿਉ——ਇਸ ਅਖਾਣ ਵਿੱਚ ਦੇਸੀ ਘਿਉ ਦੀ ਮਹਾਨਤਾ ਬਾਰੇ ਦੱਸਿਆ ਗਿਆ ਹੈ।

ਜਿਹੜੀ ਕਰੇ ਪੌਲਾ, ਉਹ ਨਾ ਕਰੇ ਮੌਲਾ——ਭਾਵ ਇਹ ਹੈ ਕਿ ਕਈ ਵਾਰ ਧੱਕੇ ਤੇ ਜ਼ੋਰ ਨਾਲ਼ ਔਖੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਜਿਹੜੇ ਏਥੇ ਭੈੜੇ ਉਹ ਲਾਹੌਰ ਵੀ ਭੈੜੇ——ਭਾਵ ਇਹ ਹੈ ਕਿ ਸਥਾਨ ਬਦਲਣ ਨਾਲ ਭੈੜੇ ਸੁਭਾਅ ਵਾਲ਼ੇ ਬੰਦਿਆਂ ਦੇ ਸੁਭਾਅ ਨਹੀਂ ਬਦਲਦੇ।

ਜਿਹੜੇ ਗਜਦੇ ਨੇ ਉਹ ਵਸਦੇ ਨਹੀਂ——ਭਾਵ ਇਹ ਹੈ ਕਿ ਫ਼ੋਕੀਆਂ ਗੱਲਾਂ ਨਾਲ਼ ਹਮਦਰਦੀ ਕਰਨ ਵਾਲ਼ੇ ਮਿੱਤਰ ਤੇ ਸਨੇਹੀ ਲੋੜ ਸਮੇਂ ਕੰਮ ਨਹੀਂ ਆਉਂਦੇ, ਪਿੱਠ ਦਿਖਾ ਜਾਂਦੇ ਹਨ।

ਜਿਹਾ ਤੇਰਾ ਲੂਣ ਪਾਣੀ ਕਿਹਾ ਮੇਰਾ ਕੰਮ ਜਾਣੀ——ਭਾਵ ਇਹ ਹੈ ਕਿ ਜਿੰਨੀ ਤੁਸੀਂ ਕਿਸੇ ਦੀ ਸੇਵਾ ਕਰੋਗੇ ਜਾਂ ਜਿੰਨੀ ਮਿਹਨਤ ਮਜ਼ਦੂਰੀ ਦੇਵੋਗੇ ਉਹ ਉਸੇ ਅਨੁਸਾਰ ਹੀ ਤੁਹਾਡਾ ਕੰਮ ਕਰੇਗਾ।

ਜਿਹਾ ਦੁੱਧ, ਤੇਹੀ ਬੁੱਧ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਬੱਚੇ ਦੀ ਸਿਆਣਪ ਅਤੇ ਬੁੱਧ ਦਾ ਪੱਧਰ ਉਸ ਦੀ ਮਾਂ ਦੇ ਬੌਧਿਕ ਪੱਧਰ ਅਨੁਸਾਰ ਹੀ ਹੁੰਦਾ ਹੈ।

ਜਿਹਾ ਦੇਸ, ਤੇਹਾ ਵੇਸ——ਇਸ ਅਖਾਣ ਰਾਹੀਂ ਇਹ ਸਿੱਖਿਆ ਦਿੱਤੀ ਗਈ ਹੈ ਕਿ

ਲੋਕ ਸਿਆਣਪਾਂ/92