ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਦੇਸ਼ ਵਿੱਚ ਵੀ ਤੁਸੀਂ ਜਾ ਕੇ ਵਸੋ, ਉਸ ਦੇ ਰਸਮੋ-ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਢਾਲ ਲਵੋ ਤਾਂ ਸੁਖੀ ਜੀਵਨ ਬਤੀਤ ਕਰੋਗੇ।

ਜਿਹਾ ਮੂੰਹ ਤੇ ਚਪੇੜ——ਭਾਵ ਇਹ ਹੈ ਕਿ ਬੰਦਾ ਜਿਸ ਹੈਸੀਅਤ ਦਾ ਮਾਲਕ ਹੁੰਦਾ ਹੈ, ਉਸ ਅਨੁਸਾਰ ਹੀ ਉਸ ਨਾਲ਼ ਦੂਜੇ ਵਰਤਾਓ ਕਰਦੇ ਹਨ।

ਜਿਤਨਾ ਬਾਹਰ ਉਤਨਾ ਅੰਦਰ——ਇਹ ਅਖਾਣ ਛੋਟੇ ਕੱਦ ਵਾਲ਼ੇ ਝਗੜਾਲੂ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ।

ਜਿਤਨੇ ਮੂੰਹ ਉਤਨੀਆਂ ਗੱਲਾਂ——ਭਾਵ ਇਹ ਹੈ ਕਿ ਦੁਨੀਆਂ ਦੀਆਂ ਗੱਲਾਂ ਤਾਂ ਮੁਕਦੀਆਂ ਹੀ ਨਹੀਂ, ਕੋਈ ਚੰਗਾ ਆਖੂ ਕੋਈ ਮੰਦਾ ਆਖੂ, ਇਸ ਲਈ ਇਹਨਾਂ ਗੱਲਾਂ ਦੀ ਪ੍ਰਵਾਹ ਨਾ ਕਰੋ, ਮਸਤ ਰਹੋ।

ਜਿਤਨੀ (ਜਿੰਨੀ) ਨਹਾਤੀ, ਉਤਨਾ (ਓਨਾ) ਪੁੰਨ——ਜਦੋਂ ਕੋਈ ਕਿਸੇ ਦੇ ਸਾਥ ਜਾਂ ਸਾਂਝ ਭਿਆਲੀ ਤੋਂ ਦੁਖੀ ਹੋ ਕੇ ਉਸ ਦਾ ਸਾਥ ਛੱਡੇ, ਉਦੋਂ ਇਹ ਅਖਾਣ ਬੋਲਦੇ ਹਨ।

ਜਿੱਤਿਆ ਸੋ ਹਾਰਿਆ, ਹਾਰਿਆ ਸੋ ਮਾਰਿਆ——ਇਹ ਅਖਾਣ ਆਮ ਕਰਕੇ ਜੂਏ, ਲੜਾਈ ਅਤੇ ਮੁਕੱਦਮੇਬਾਜ਼ੀ ਵਿੱਚ ਹਾਰੇ-ਜਿੱਤੇ ਬੰਦਿਆਂ ਬਾਰੇ ਵਰਤਿਆ ਜਾਂਦਾ ਹੈ। ਇਹਨਾਂ ਤਿੰਨਾਂ ਵਿੱਚ ਜਿੱਤਣ ਵਾਲ਼ੇ ਦਾ ਹਾਲ ਹਾਰੇ ਵਰਗਾ ਅਤੇ ਹਾਰਨ ਵਾਲੇ ਦਾ ਮਰੇ ਵਰਗਾ ਹੋ ਜਾਂਦਾ ਹੈ।

ਜਿੱਤਿਆ ਹੋਇਆ ਜਵਾਰੀਆ ਪੀਰ ਹੁੰਦੈ——ਜਦੋਂ ਕੋਈ ਆਦਮੀ ਕਿਸੇ ਮਾਮਲੇ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਫੜ੍ਹਾਂ ਮਾਰੇ, ਉਦੋਂ ਇਹ ਅਖਾਣ ਬੋਲਦੇ ਹਨ।

ਜਿੱਥੇ ਗਾਂ ਉਥੇ ਵੱਛਾ——ਜਦੋਂ ਇਹ ਦੱਸਣਾ ਹੋਵੇ ਕਿ ਦੋ ਬੰਦਿਆਂ ਦਾ ਇਕੱਠੇ ਰਹਿਣਾ ਜ਼ਰੂਰੀ ਹੈ, ਉਦੋਂ ਇੰਜ ਆਖਦੇ ਹਨ।

ਜਿੱਥੇ ਗੁੜ ਉੱਥੇ ਮੱਖੀਆਂ——ਇਸ ਅਖਾਣ ਵਿੱਚ ਕੁਦਰਤੀ ਤੌਰ 'ਤੇ ਇਕੱਠੀਆਂ ਰਹਿਣ ਵਾਲੀਆਂ ਦੋ ਚੀਜ਼ਾਂ ਦੇ ਸੁਭਾਵਿਕ ਮੇਲ ਬਾਰੇ ਸੰਕੇਤ ਕੀਤਾ ਗਿਆ ਹੈ। ਅਖਾਣ ਦਾ ਭਾਵ ਇਹ ਵੀ ਹੈ ਕਿ ਕਿਸੇ ਲੋੜੀਂਦੀ ਜ਼ਰੂਰੀ ਵਸਤੂ ਨੂੰ ਵੇਖ ਕੇ ਉਸ ਦੇ ਲੋੜਵੰਦ ਉਸ ਦੁਆਲੇ ਆ ਝੁਰਮਟ ਪਾਉਂਦੇ ਹਨ।

ਜਿੱਥੇ ਪਈ ਫੁੱਟ ਉਥੇ ਪਈ ਲੁੱਟ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਘਰ ਵਿੱਚ ਪਈ ਫੁੱਟ ਅਤੇ ਬੇ-ਇਤਬਾਰੀ ਦਾ ਨਤੀਜਾ ਸਦਾ ਮਾੜਾ ਨਿਕਲਦਾ ਹੈ।

ਜਿੱਥੇ ਬਲਦੀ ਭਾਹ, ਬਲਦੀ ਉਹਾ ਜਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਜਿਸ ਨੂੰ ਤਕਲੀਫ਼ ਹੋਵੇ, ਉਸ ਦੀ ਪੀੜਾ ਨੂੰ ਉਹੀ ਜਾਣਦਾ ਹੈ। ਭਾਵ ਇਹ ਹੈ ਕਿ ਜਿਸ ਨੂੰ ਕੰਡਾ ਚੁੱਭਦਾ ਹੈ, ਉਸ ਨੂੰ ਹੀ ਪੀੜ ਦਾ ਅਹਿਸਾਸ ਹੁੰਦਾ ਹੈ।

ਜਿੱਥੇ ਮਣਾਂ ਦੇ ਘਾਟੇ ਹੋਣ, ਉੱਥੇ ਕਿਣਕੇ ਕਿਣਕੇ ਨਾਲ਼ ਕੀ ਬਣਦਾ ਹੈ——ਇਸ

ਲੋਕ ਸਿਆਣਪਾਂ/93