ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/100

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਕਾਲੀ

ਸੂਰਜ ਨਸ਼ਟ ਕਰ ਦਿਤਾ ਗਿਆ,
ਚੰਨ ਭਸਮ,
ਤਾਰੇ ਤੋੜ ਦਿਤੇ ਗਏ,
ਇਕ ਇਕ ਕਰ ਕੇ ਸਭ।
ਹਨੇਰਾ ਹੈ, ਬਸ ਹਨੇਰਾ-ਕਾਲਾ, ਤਾਰੀਕ, ਘੁੱਪ;
ਘਟਾਂ ਦੀਆਂ ਘਟਾਂ ਚੜ੍ਹੀਆਂ ਹਨ, ਕਾਲਖ ਦੀਆਂ,
ਤਾਰੀਕੀ ਹੈ, ਹਨੇਰੀ, ਵਾਵਿਰੋਲੇ, ਝੱਖੜ ਝਾਂਝਾ ਤੇ ਧੁੰਧ,
ਗਰਜ, ਕੜਕ, ਹੁੰਮਸ ਧੁੰਮਸ, ਵਾਹੋ-ਦਾਹੀ, ਆਪਾ-ਧਾਪੀ, ਅਬਤਰੀ;
ਤੱਤਾਂ ਦੀ ਲੜਾਈ,
ਜਿਵੇਂ ਭੂਤ-ਖਾਨੇ ਖੋਲ੍ਹ ਦਿਤੇ ਗਏ ਹਨ ਸਭ,
ਤੇ ਕਰੋੜਾਂ ਭੂਤ-ਰਾਖ਼ਸ਼ ਖੁਲ੍ਹੇ ਹਨ, ਖਰੂਦ ਕਰਨ ਲਈ।

ਦਰਖਤ ਹਵਾ ਵਿਚ ਉਡਾਏ ਜਾ ਰਹੇ ਹਨ, ਜੜ੍ਹਾਂ ਸਮੇਤ,
ਪਹਾੜ ਉਛਾਲੇ ਜਾ ਰਹੇ ਹਨ ਉਤਾਂਹ ਨੂੰ, ਵਾਂਗਰ ਗਾਜਰਾਂ,
ਕੋਹ ਕਾਲੇ ਉਠ ਰਹੇ ਹਨ, ਲਹਿਰਾਂ ਦੇ, ਸਮੁੰਦਰਾਂ ਵਿਚੋਂ,
ਅਸਮਾਨ ਹੜੱਪ ਕਰਨ ਲਈ।

ਬਿੱਜਲ-ਕੂੰਦ ਵਿਚ ਕੀਹ ਦਿਸਦਾ ਹੈ?-
ਮੌਤ, ਕਾਲੀ, ਨਿਡਰ, ਰਹਿਮ ਰਹਿਤ, ਖੌਫਨਾਕ-

੯੫