ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/101

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਜ਼ਾਰਾਂ ਮੂੰਹ ਟੱਡੀ, ਜੀਭਾਂ ਕੱਢੀ, ਖੂਨ ਗਲਤਾਨ,
ਐਧਰ ਓਧਰ ਲੜਖੜਾਂਦੀ, ਤਬਾਹੀ ਬਰਸਦੀ।

ਇਹ ਹੈ ਕਾਲੀ ਮਾਈ, ਮੌਤ-ਮਾਤਾ!
ਬੀਮਾਰੀ, ਮੌਤ, ਵਬਾ, ਗ਼ਜ਼ਬ, ਖਿਲੇਰਦੀ,
ਖੌਫ਼ਨਾਕ, ਗਜ਼ਬਨਾਕ ਮੌਜ ਵਿਚ ਮਸਤ, ਮਦ-ਹੋਸ਼!

ਤੇ ਕਾਲੀ ਮਾਈ! ਜਗਤ ਮਾਤਾ!!
ਖੌਫ ਤੇਰਾ ਨਾਮ ਹੈ, ਮੌਤ ਤੇਰੀ ਹਵਾੜ,
ਇਕ ਲੜਖੜਾਂਦੇ ਕਦਮ ਨਾਲ, ਗ਼ਰਕ ਕਰਦੀ ਹੈ ਸਾਰੀ ਧਰਤ ਨੂੰ,
ਇਕ ਭਖਦੀ ਫੂਕ ਨਾਲ ਸਵਾਹ ਕਰਦੀ ਹੈ ਸਾਰੇ ਵਿਸ਼ਵ ਨੂੰ!
ਤੂੰ ਹੈਂ ਕਾਲ! ਮਹਾਂ ਕਾਲ! ਕਾਲਿਕਾ, ਚੰਡਿਕਾ।
ਤੇਰਾ ਸੇਵਕ ਉਹ,
ਜੋ ਕਸ਼ਟਾਂ ਦੀ ਸੇਜਾ ਤੇ, ਤਬਾਹੀ ਦੇ ਨਾਚ ਵਿਚ, ਮੌਤ ਨਾਲ ਖੇਡੇ,
ਉਸ ਤੇ ਹੀ ਪਰਸੰਨ ਹੁੰਦੀ ਏਂ,
ਉਸ ਦੀ ਹੋਲੀ ਖੇਡ ਕੇ, ਉਸ ਦਾ ਖੂਨ ਪੀ ਕੇ।
ਤੇਰੇ ਭਗਤਾਂ ਦਾ ਜਦ ਸਭ ਕੁਝ-ਆਪਾ, ਹਉਮੇਂ, ਕਾਮਨਾਂ,
ਜਦ ਸਭ ਕੁਝ ਸਵਾਹ ਹੁੰਦਾ ਹੈ ਸੜ ਕੇ,
ਤਦ ਉਸ ਸ਼ਮਸ਼ਾਨ, ਮਰਘਟ ਤੇ,
ਤੂੰ ਮਸਤ ਹੋ ਨਾਚ ਨਚਦੀ ਏਂ!

੯੬