ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ




ਭੁੱਖਾ

ਤੇਰੇ ਦਰ ਤੇ,
ਮੈਂ ਬੈਠਾ ਹਾਂ,
ਖਾਲੀ, ਭੁੱਖਾ, ਪਿਆਸਾ, ਸੱਖਣਾ, ਸੁੰਞਾ ਤੇ ਪੋਲਾ,
ਇਕ ਰੋਣੀ ਸੱਦ ਲਗਾਉਂਦਾ-
"ਕੋਈ ਹੈ? ਮੈਨੂੰ ਭਰੇ, ਸੱਖਣੇ ਨੂੰ!"

ਤੇਰੇ ਪਿਆਰੇ ਆਉਂਦੇ ਨੇ,
ਰੱਜੇ, ਕੱਜੇ, ਵੱਸਦੇ ਵਹਿੰਦੇ, ਦਾਨੀ, ਸਖੀ, ਲੱਖਾਂ ਦੇ ਦਾਤੇ,
ਵੰਡਣ ਦੀ ਬਾਣ ਪਈ ਜਿਨ੍ਹਾਂ ਨੂੰ-
ਮੈਨੂੰ ਭੁੱਖਾ ਨੰਗਾ ਵੇਖ,
ਦੇਂਦੇ ਹਨ, ਦੌਲਤਾਂ ਦੇ ਦਾਨ,
ਹੱਸਦੇ ਰੱਸਦੇ ਖਿੜੇ ਮੱਥੇ।

ਉਸ ਵੇਲੇ,
ਇਹ ਦੌਲਤਾਂ, ਸਾਂਭਿਆਂ ਨਹੀਂ ਸਾਂਭੀ ਦੀਆਂ ਮੇਰੇ ਕੋਲੋਂ,
ਨਿਕੇ ਨਿਕੇ ਬੁੱਕ ਮੇਰੇ, ਸੌੜੀ ਸੌੜੀ ਝੋਲੀ ਮੇਰੀ,
ਕਿਤਨਾ ਥੋੜਵਿਤਾ ਮੰਗਤਾ ਹਾਂ ਮੈਂ!
ਪਰ ਅਗਲੇ ਭਲਕ,
ਫਿਰ ਮੰਗਤਾ, ਤਰਸ ਯੋਗ, ਸਦਾ ਦਾ ਖਾਲੀ,

੯੭