ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/104

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਈਸਾ ਨੂੰ!

ਕਿਹਾ ਸੋਹਣਾ ਸੋਹਣਾ, ਸੱਜਰਾ ਸੱਜਰਾ, ਪਿਆਰਾ ਪਿਆਰਾ, ਬੰਦਾ
ਸੈਂ ਤੂੰ!
ਸੁਬਕ ਲੰਮੀ ਤੇ ਪਤਲੀ ਤੇਰੀ ਡੀਲ, ਸੋਹਣੇ ਲੰਮੇ ਪਤਲੇ ਤੇਰੇ ਵਾਲ,
ਸੋਹਣੇ ਨਾਜ਼ਕ ਤੇਰੇ ਪੈਰ, ਨੰਗੇ ਨੰਗੇ, ਲੇਥੂ ਪੇਥੂ ਮੁਸਾਫਰੀ ਦੇ
ਘੱਟੇ ਨਾਲ,
ਸੋਹਣੇ, ਲੰਮੇ, ਕੂਲੇ ਕੂਲੇ ਤੇਰੇ ਹੱਥ, ਚੁੰਮ ਲੈਣ ਨੂੰ ਜੀਅ ਪਿਆ ਕਰਦਾ,
ਉਂਗਲਾਂ ਪਤਲੀਆਂ ਪਤਲੀਆਂ, ਨਰਮ ਨਰਮ, ਰਵ੍ਹਾਂ ਦੀਆਂ ਫਲੀਆਂ,
ਇਕ ਲੰਮ-ਚਿੱਟਾ ਚੋਲਾ ਤੇਰੇ ਗਲ, ਖੁਲ੍ਹੀਆਂ ਬਾਹਾਂ ਜਿਸ ਦੀਆਂ,
ਖੁਲ੍ਹਾ ਗਲਮਾ,
ਛਾਤੀ ਅੰਦਰ ਇਕ ਤੜਫਦਾ ਫੜਕਦਾ ਦਿਲ, ਰਹਿਮਤ ਦਾ ਸਮੁੰਦਰ
ਬੰਦ ਜਿਸ ਅੰਦਰ,
ਚੁਪ ਚਾਪ ਸੈਂ ਤੂੰ, ਲਿੱਸਾ ਜਿਹਾ ਮੂੰਹ ਤੇਰਾ ਦਿਲਗੀਰ, ਥੱਲੇ
ਲੱਥੀਆਂ ਸੁੰਦਰ ਅੱਖਾਂ,
ਟੁਰਦਾ ਜਾਂਦਾ ਲੰਮੀਆਂ ਲੰਮੀਆਂ ਪਾਂਘਾਂ ਭਰਦਾ, ਬੜੇ ਬੜੇ ਕਾਹਲੀ
ਦੇ ਕੰਮ ਜਿਵੇਂ ਪਏ ਹੁੰਦੇ ਕਿਸੇ ਨੂੰ

ਸਾਰੇ ਜਹਾਨ ਦੀ ਪੀੜ ਤੇਰੇ ਸੀਨੇ, ਸਾਰੇ ਜਹਾਨ ਦੇ ਫਿਕਰ ਤੇਰੇ ਸਿਰ,
ਮੁਸਕ੍ਰਾਂਦਾ ਤੂੰ ਪਤਲਿਆਂ ਪਤਲਿਆਂ ਹੋਠਾਂ ਚੋਂ ਕਦੀ ਕਦੀ,
ਸਾਰੇ ਜਹਾਨ ਦੀ ਦਰਦ ਪਈ ਦਿਸਦੀ ਇਸ ਇਕ ਮੁਸਕ੍ਰਾਹਟ ਅੰਦਰ।

੯੯