ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਫਸਣ ਵਿਚ ਉਹ ਅਨੰਦ ਹੈ ਕਿ ਫਸਾਣ ਵਿਚ ਨਹੀਂ,
ਮਰਨ ਵਿਚ ਉਹ ਰਸ ਹੈ ਕਿ ਮਾਰਨ ਵਿਚ ਨਹੀਂ।
ਤੇ ਨਾਲੇ ਹਾਂ,
ਕਿ ਜਿਦ੍ਹਾ ਬਾਪੂ ਨਹੀਂ, ਬਾਪੂ ਦੀ ਆਸ ਨਹੀਂ,
ਉਹ ਰੋਵੇ ਤੇ ਮਰੇ?
ਕਿ ਜਿਦ੍ਹਾ ਬਾਪੂ ਹੈ, ਬਾਪੂ ਦੀ ਆਸ ਹੈ,
ਕਿਉਂ ਰੋਵੇ ਤੇ ਮਰੇ?
ਕਿ ਬਾਪੂ ਵਾਲਿਆਂ ਦੀ ਮਤ,
ਨਾ ਬਾਪੂ ਵਾਲਿਆਂ ਦੇ ਲੱਖਾਂ ਜੀਵਨਾਂ ਤੋਂ,
ਚੰਗੇਰੀ ਹੈ ਤੇ ਸੋਹਣੇਰੀ।
੧੦੪