ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੀਵਨ-ਕਟੋਰਾ

ਜੀਵਨ ਦਾ ਕਟੋਰਾ ਭਰਿਆ ਸੀ, ਨਕਾ-ਨਕ, ਕੰਢਿਆਂ ਤੀਕ,
ਡੁਲ੍ਹਣ ਡੁਲ੍ਹਣ ਪਿਆ ਕਰਦਾ, ਇਹ ਨਕਾ-ਨਕ ਭਰਿਆ ਕਟੋਰਾ
ਜੀਵਨ ਦਾ।

ਡੁਲ੍ਹਣਾ ਮੰਗਦਾ, ਕਿਸੇ ਸੁਹਣੀ ਜਿਹੀ ਅਧਖਿੜੀ ਕਲੀ ਉਤੇ,
ਜੀਵਨ ਉਡੀਕਦੀ ਉਤਾਂਹ ਮੂੰਹ ਕਰ ਕੇ ਜੋ।

ਨਾਂਹ ਮਿਲੀ ਕੋਈ ਐਸੀ ਕਲੀ, ਉਫ!
ਤੇ ਡੁਲ੍ਹ ਗਿਆ ਇਹ ਜੀਵਨ ਦਾ ਕਟੋਰਾ ਰੇਤ ਉਤੇ।
ਡੁਲ੍ਹਣਾ ਸੀ ਇਸ ਨੇ ਜ਼ਰੂਰ,
ਭਰਿਆ ਕਟੋਰਾ ਸੀ ਇਹ ਜੀਵਨ ਦਾ।