ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਤੇ ਕੰਮ ਹੈ ਸਾਡਾ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਲੱਭਣਾ।
ਤੇ ਆਪਣੇ ਆਪ ਨੂੰ ਨੰਗਾ ਅਲਫ਼ ਕਰਨਾ, ਬਿਨਾਂ ਝਿਜਕ, ਬਿਨਾਂ
ਡਰ, ਬਿਨਾਂ ਲੁਕ,
ਕਿ ਸੱਚ ਦਿੱਸੇ ਸਭ ਨੂੰ, ਕਿ ਸਚ ਨਿਕਲੇ ਸਭ ‘ਚੋਂ, ਕਿ ਸੱਚ
ਦਿੱਸੇ ਨੰਗ ਮੁਨੰਗਾ,
ਤੇ ਇਉਂ ਇਨਸਾਫ ਹੋਵੇ ਸਾਡੇ ਨਾਲ, ਨਿਆਂ ਹੋਵੇ ਸਭ ਨਾਲ-
ਬਸ ਇਹ ਹੈ ਜ਼ਿੰਦਗੀ ਦਾ ਮਕਸਦ,
ਤੇ ਇਹ ਹੈ ਨਵਾਂ ਮਜ਼ਹਬ।
੧੦੬