ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/114

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੱਤਲ ਹੋਣਾ ਬਸ ਹੈ, ਤੇ ਭੋਲੂ ਬਣਨਾ,
ਪੂਛ ਹਿਲਾਣੀ, ਬੂਟ ਚੱਟਣੇ, ਇਹ ਕਰਮ ਨੇ ਵੱਡੇ,
ਇਨ੍ਹਾਂ ਦੀ ਖੱਟੀ ਨਾ ਮੁਕਦੀ, ਨਿੜ ਵਧਦੀ ਜਾਂਦੀ,
ਪਟਾ ਇਹ ਮੇਰੇ ਗਲੇ ਵਿਚ, ਬੈਕੁੰਠ ਨਿਸ਼ਾਨ,
ਭਾਗਾਂ ਵਾਲਾ, ਕਰਮਾਂ ਵਾਲਾ, ਸ਼ਾਨਾਂ ਵਾਲਾ।
ਮੈਂ ਪਟੇ ਵਾਲਾ ਕੁੱਤਾ ਹਾਂ!

੧੦੯