ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/119

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬਾਬਾ ਅਟੱਲ

ਅਟਲ ਬਾਬਾ,
ਉਚੇ ਉਚੇ ਮੰਦਰ ਤੇਰੇ,
ਨੀਵਾਂ ਨੀਵਾਂ ਮੈਂ,
ਤੈਂਂ ਵਲ ਤੱਕਿਆਂ, ਓ ਉਚਿਆ, ਧੌਣ ਮੁਰਕਦੀ ਮੇਰੀ,
ਪੱਗ ਥੰਮ ਬੰਮ ਰਖਦਾ,
ਲਹਿੰਦੀ ਜਾਂਦੀ।

ਰਾਹਾਂ ਤੇਰਿਆਂ ਤੇ ਬੈਠੇ ਡਿੱੱਠੇ,
ਕਈ ਅੰਨ੍ਹੇ ਅੰਨ੍ਹੀਆਂ, ਜੋੜੇ ਜੋੜੀਆਂ,
ਕਪੜੇ ਵਿਛਾਏ, ਦਾਨੀਆਂ ਦੇ ਦਿਲ ਪਰਖਣ ਸਦਕਾ,
ਪਾਠ ਪਏ ਕਰਦੇ ਮੂੰਹਾਂ ਤੋਂ ਕਾਸੇ ਕਾਸੇ ਦਾ,
ਤੇ ਧਿਆਨ ਧਰਦੇ ਆਉਂਦੇ ਜਾਂਦੇ ਪੈਰਾਂ ਦੇ ਖੜਾਕਾਂ ਤੇ।

ਲੰਘ ਜਾਂਦੇ ਬਹੁਤੇ,
ਅੱਖੀਆਂ ਮਸਤੀਆਂ, ਧਿਆਨ ਤੇਰੇ ਅੰਦਰ,
ਕੋਈ ਕੋਈ ਵਿਰਲਾ,
ਧਿਆਨ ਤਿਸ ਦਾ ਤੇਰੇ ਵਲ ਨਾ,
ਧਿਆਨ ਕਰਦਾ, ਇਨ੍ਹਾਂ ਰਾਹਾਂ ਤੇ ਬੈਠਿਆਂ ਦਾ,
ਜਿਨ੍ਹਾਂ ਦੇ ਹਲ ਨਾ ਵਗਦੇ ਕਿਧਰੇ,

૧૧੪