ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਹਾਣੇ ਨੂੰ

ਓ ਤਰਨ ਤਾਰਨ ਵਾਲਿਆ,
ਬਾਬਿਆ,
ਮੈਨੂੰ ਵੀ ਤਾਰ ਲੈ!

ਆਹ ਲੈ ਭਾੜਾ, ਪੈਸਾ ਇਕ,
ਤਕਰਾਰ ਨਾ ਪਿਆ ਕਰੀਂ,
ਮੇਰੇ ਨਾਲ,
ਭਾੜੇ ਦਾ,
ਮੈਂ ਨਹੀਂ ਊਂ ਵਧ ਭਾੜਾ ਦੇਣ ਜੋਗਾ।

ਗਰੀਬੜਾ ਜਿਹਾ ਬੰਦਾ ਮੈਂ,
ਮੈਨੂੰ ਤਾਰ ਲੈ ਐਵੇਂ ਹੀ,
ਓ ਤਰਨ ਤਾਰਨ ਵਾਲਿਆ,
ਬਾਬਿਆ!

੧੧੯