ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੰਢੇ ਤੋੜਨੇ, ਅਟਕ ਭੰਨਣੇ, ਰਾਹ ਮੇਟਣੇ, ਇਹ ਕੰਮ ਇਸ ਦੇ,
ਇਹ ਜਵਾਨੀ ਮੇਰੀ!
ਮੈਂ ਬੱਚਾ ਕਦੀ ਨਾ ਸੀ, ਮੈਂ ਸਦਾ ਜਵਾਨ,
ਮੈਂ ਬੁੱਢਾ ਕਦੀ ਨਾ ਥੀਸਾਂ, ਮੈਂ ਸਦਾ ਜਵਾਨ।
ਕਪੜੇ ਮੈਂ ਨਾ ਪਾਂਦਾ-ਜਵਾਨੀ ਨੂੰ ਕੱਜਣ ਕਹੇ?
ਜਿਸਮ ਦੇ ਪਿੰਜਰੇ ਮੈਂ ਕੈਦ ਨਾ-ਜਵਾਨੀ ਨੂੰ ਬੰਨ੍ਹਣ ਕੇਹੇ?
ਮੈਂ ਸਦਾ ਜਵਾਨ, ਜਿਊਂਦਾ-ਸਦਾ ਤੋਂ ਸਦਾ ਤਕ।
ਜਿਹੜੇ ਜਵਾਨ ਨਾ, ਉਹ ਕੇਹੇ ਜੀਂਦੇ, ਕਿਵੇਂ ਜੀਂਂਦੇ ਤੇ ਕਿਉਂ?
ਬੁਢੇਪਾ ਕੇਹਾ? ਬੁਢੇਪੇ ਦਾ ਜਾਣਾ ਕੇਹਾ?
ਬਚਪਨ ਕੇਹਾ? ਬਚਪਨ ਦਾ ਥੀਣਾ ਕੇਹਾ?
ਜਵਾਨੀ ਬਸ ਜੀਵਨ ਹੈ, ਜਵਾਨੀ ਦਾ ਨਾਚ ਬਸ ਹੋਣ ਹੈ,
ਬੁਢੇਪਾ ਮੌਤ ਹੈ, ਬਚਪਨ ਨਾ ਹੋਣ।
੧੨੧